ਭੁਲੱਥ/ਹਮੀਰਾ (ਰਜਿੰਦਰ)— ਇਰਾਕ ਦੇ ਮੌਸੂਲ ਸ਼ਹਿਰ ਵਿਖੇ ਆਈ. ਐੱਸ. ਆਈ. ਐੱਸ. ਦੇ ਅੱਤਵਾਦੀਆਂ ਵੱਲੋਂ 39 ਭਾਰਤੀਆਂ ਸਮੇਤ ਮਾਰੇ ਗਏ ਜ਼ਿਲਾ ਕਪੂਰਥਲਾ ਦੇ ਪਿੰਡ ਮੁਰਾਰ ਦੇ ਵਸਨੀਕ ਗੋਬਿੰਦਰ ਸਿੰਘ ਦੇ ਘਰ ਵਿਖੇ ਸ਼ਨੀਵਾਰ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਪੁੱਜੇ। ਜਿੱਥੇ ਉਨ੍ਹਾਂ ਗੋਬਿੰਦਰ ਸਿੰਘ ਦੇ ਪਿਤਾ ਬਲਜਿੰਦਰ ਸਿੰਘ, ਪਤਨੀ ਅਮਰਜੀਤ ਕੌਰ, ਭਰਾ ਦਵਿੰਦਰ ਸਿੰਘ, ਮਹਿੰਦਰ ਸਿੰਘ ਤੇ ਪਰਿਵਾਰ ਨਾਲ ਅਫਸੋਸ ਕੀਤਾ। ਇਸ ਮੌਕੇ ਵਿਧਾਇਕ ਸਿੱਕੀ ਨੇ ਕਿਹਾ ਕਿ ਇਰਾਕ 'ਚ ਵਾਪਰੀ ਇਹ ਘਟਨਾ ਬਹੁਤ ਹੀ ਮੰਦਭਾਗੀ ਹੈ, ਜਿਸ ਕਾਰਨ ਅਨੇਕਾਂ ਪਰਿਵਾਰਾਂ ਨੂੰ ਡੂੰਘਾ ਸਦਮਾ ਪੁੱਜਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮ੍ਰਿਤਕ ਗੋਬਿੰਦਰ ਸਿੰਘ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਦਿੱਤੀ ਜਾ ਰਹੀ ਹੈ। ਜਿਸ ਸਬੰਧੀ ਬਣਦੀ ਕਾਰਵਾਈ ਜਲਦ ਮੁਕੰਮਲ ਕਰਵਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਵਿਸ਼ਾ ਸਿਆਸੀ ਰੋਟੀਆਂ ਸੇਕਣ ਦਾ ਨਹੀਂ ਹੈ, ਸਗੋਂ ਸਿਆਸੀ ਪਾਰਟੀਆਂ ਨੂੰ ਉੱਪਰ ਉੱਠ ਕੇ ਇਸ ਪਰਿਵਾਰ ਨਾਲ ਹਮਦਰਦੀ ਰੱਖਣੀ ਚਾਹੀਦੀ ਹੈ। ਇਸ ਮੌਕੇ ਜਸਕੁੰਵਰ ਸਿੰਘ, ਬਲਾਕ ਨਡਾਲਾ ਕਾਂਗਰਸ ਦੇ ਪ੍ਰਧਾਨ ਸਟੀਫਨ ਕਾਲਾ, ਸ਼ਰਨਜੀਤ ਸਿੰਘ ਪੱਡਾ, ਬਲਜਿੰਦਰ ਸਿੰਘ ਬਾਂਕਾ, ਸੁਖਜਿੰਦਰ ਸਿੰਘ ਸੰਧੂ, ਸਿਕੰਦਰ ਸਿੰਘ, ਪ੍ਰਸ਼ੋਤਮ ਸਿੰਘ ਬਿੱਲਾ, ਵਿਪਨ ਲਾਡੀ, ਪਰਮਜੀਤ ਕਾਲੀਆ, ਅਰੁਣ ਸ਼ਰਮਾ ਆਦਿ ਹਾਜ਼ਰ ਸਨ।
ਮੋਗਾ 'ਚ ਵਾਪਰੀ ਵੱਡੀ ਘਟਨਾ, ਪਿਸਤੌਲ ਦੀ ਨੌਕ 'ਤੇ ਆੜ੍ਹਤੀਏ ਦੇ ਕਰਿੰਦਿਆਂ ਤੋਂ ਪੰਜ ਲੱਖ ਦੀ ਲੁੱਟ
NEXT STORY