ਜਲੰਧਰ (ਪੁਨੀਤ) : ਸਰਕਾਰ ਵਲੋਂ ਘਰੇਲੂ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ। ਇਸ ਦੇ ਬਾਵਜੂਦ ਲੋਕਾਂ ਵਲੋਂ ਬਿਜਲੀ ਦਾ ਗਲਤ ਢੰਗ ਨਾਲ ਇਸਤੇਮਾਲ ਕਰਨ ਦਾ ਮਾਮਲਾ ਥੰਮ੍ਹਣ ਦਾ ਨਾਂ ਨਹੀਂ ਲੈ ਰਿਹਾ ਪਾਵਰਕਾਮ ਜਲੰਧਰ ਸਰਕਲ ਵੱਲੋਂ ਕਰਵਾਈ ਗਈ ਚੈਕਿੰਗ ਮੁਹਿੰਮ ਦੌਰਾਨ ਘਰੇੂਲ ਬਿਜਲੀ ਦਾ ਕਮਰਸ਼ੀਅਲ ਵਰਤੋਂ, ਦੁਕਾਨਾਂ ’ਤੇ ਡਾਇਰੈਕਟਰ ਕੁੰਡੀ ਨਾਲ ਬਿਜਲੀ ਚਲਾਉਣ, ਓਵਰਲੋਡ ਦੇ 80 ਕੇਸ ਫੜਦੇ ਹੋਏ 5.50 ਲੱਖ ਤੋਂ ਵਧ ਦਾ ਜੁਰਮਾਨਾ ਠੋਕਿਆ ਗਿਆ ਹੈ। ਵਿਭਾਗੀ ਜਾਂਚ ’ਚ ਸਭ ਤੋਂ ਵਧ ਕੇਸ ਓਵਰਲੋਡ ਦੇ ਸਾਹਮਣੇ ਆਏ ਹਨ, ਜਿਨ੍ਹਾਂ ’ਚ ਖਪਤਕਾਰ ਵੱਲੋਂ ਘੱਟ ਲੋਡ ਦੇ ਬਾਵਜੂਦ ਵਧ ਲੋਡ ਚਲਾ ਕੇ ਵਿਭਾਗੀ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਇਨ੍ਹਾਂ ’ਚ ਅਜਿਹੇ ਕੇਸ ਵੀ ਸਾਹਮਣੇ ਆਏ ਹਨ, ਜਿਨ੍ਹਾਂ ’ਚ ਖਪਤਕਾਰਾਂ ਦਾ ਸੈਸ਼ਨ ਲੋਡ ਸਿਰਫ 1 ਕਿਲੋਵਾਟ ਹੋਣ ਦੇ ਬਾਵਜੂਦ 4-5 ਕਿਲੋਵਾਟ ਦੀ ਵਰਤੋਂ ਕੀਤੀ ਜਾ ਰਹੀ ਸੀ। ਕੈਂਟ ਡਵੀਜ਼ਨ ਦੇ ਐਕਸੀਅਨ ਅਵਤਾਰ ਸਿੰਘ ਦੀ ਪ੍ਰਧਾਨਗੀ ’ਚ ਚਲਾਈ ਗਈ ਮੁਹਿੰਮ ਦੌਰਾਨ ਡਵੀਜ਼ਨ ਦੇ ਅਧੀਨ ਕੁੱਲ 275 ਕੁਨੈਕਸ਼ਨਾਂ ਦੀ ਜਾਂਚ ਕਰਵਾਈ ਗਈ। ਇਨ੍ਹਾਂ ’ਚ 15 ਖਪਤਕਾਰਾਂ ਦੇ ਕੁਨੈਕਸ਼ਨ ਓਵਰਲੋਡ ਪਾਏ ਗਏ, ਜਦਕਿ 4 ਕੇਸ ਚੋਰੀ ਦੇ ਫੜੇ ਗਏ ਹਨ। ਐਕਸੀਅਨ ਇੰਜੀ. ਅਵਤਾਰ ਸਿੰਘ ਨੇ ਦੱਸਿਆ ਕਿ ਖਪਤਾਕਾਰਾਂ ਨੂੰ 3.50 ਲੱਖ ਜੁਰਮਾਨਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਕਾਰ ਨੇ ਸਕੂਟਰ ਅਤੇ ਮੋਟਰਸਾਈਕਲ ਨੂੰ ਲਿਆ ਲਪੇਟ ’ਚ, 5 ਜ਼ਖਮੀ ਅਤੇ ਇਕ ਦੀ ਹਾਲਤ ਗੰਭੀਰ
ਈਸਟ ਡਵੀਜ਼ਨ ਦੇ ਐਕਸੀਅਨ ਜਸਪਾਲ ਸਿੰਘ ਸੈਣੀ ਵਲੋਂ ਗਠਿਤ ਵੱਖ-ਵੱਖ ਐੱਸ. ਡੀ. ਓ. ਦੀਆਂ ਟੀਮਾਂ ਵੱਲੋਂ ਕੁਲ 350 ਦੇ ਲਗਭਗ ਸ਼ੱਕੀ ਕੁਨੈਕਸ਼ਨ ਚੈੱਕ ਕਰਵਾਏ ਗਏ। ਇਸ ਲੜੀ ’ਚ ਇੰਡਸਟਰੀ ਦੇ ਨਾਲ ਲੱਗਣ ਵਾਲੇ ਮੁਹੱਲਿਆਂ ਆਦਿ ’ਚ ਚੈਕਿੰਗ ਮੁਹਿੰਮ ’ਚ ਚੋਰੀ ਦੇ 2 ਕੇਸ ਫੜੇ ਗਏ ਹਨ। ਉੱਥੇ ਹੀ ਓਵਰਲੋਡ ਕੁਨੈਕਸ਼ਨ ਚਲਾਉਣ ਦੇ 16 ਖਪਤਕਾਰਾਂ ’ਤੇ ਵਿਭਾਗੀ ਕਾਰਵਾਈ ਕੀਤੀ ਗਈ ਹੈ। ਇੰਜੀ. ਜਸਪਾਲ ਨੇ ਦੱਸਿਆ ਕਿ ਡਾਇਰੈਕਟ ਕੁੰਡੀ ਨਾਲ ਆਪਣੀਆਂ ਦੁਕਾਨਾਂ ਦੇ ਕਮਰਸ਼ੀਅਲ ਕੁਨੈਕਸ਼ਨ ਚਲਾਉਣ ਵਾਲੇ 2 ਕੇਸਾਂ ਨੂੰ ਫੜ ਕੇ ਚੋਰੀ ਦਾ ਕੇਸ ਬਣਾਇਆ ਗਿਆ ਹੈ। ਮਾਡਲ ਟਾਊਨ ਦੇ ਐਕਸੀਅਨ ਚੇਤਨ ਕੁਮਾਰ ਵਲੋਂ ਗਠਿਤ ਟੀਮਾਂ ਨੇ ਲਾਂਬੜਾ, ਮਾਡਲ ਹਾਊਸ, ਮਾਡਲ ਟਾਊਨ, ਆਬਾਦਪੁਰਾ, ਬਸਤੀਯਾਤ ਖੇਤਰ ’ਚ 223 ਕੁਨੈਕਸ਼ਨਾਂ ਦੀ ਜਾਂਚ ਕਰ ਕੇ ਓਵਰਲੋਡ ਦੇ 35 ਕੇਸ ਫੜੇ ਹਨ। ਇਸ ਦੌਰਾਨ ਚੋਰੀ ਦਾ ਇਕ ਕੇਸ ਕਾਬੂ ’ਚ ਆਇਆ ਹੈ। ਡਵੀਜ਼ਨ ਵਲੋਂ ਇਨ੍ਹਾਂ ਖਪਤਕਾਰਾਂ ਨੂੰ 75,000 ਰੁਪਏ ਜੁਰਮਾਨਾ ਠੋਕਿਆ ਗਿਆ ਹੈ। ਇੰਜੀ. ਐਕਸੀਅਨ ਚੇਤਨ ਨੇ ਦੱਸਿਆ ਕਿ ਓਵਰਲੋਡ ਦੇ ਕੇਸਾਂ ਨੂੰ ਲੈ ਕੇ ਵਿਭਾਗ ਫੋਕਸ ਕਰ ਰਿਹਾ ਹੈ। ਵੈਸਟ ਡਵੀਜ਼ਨ (ਮਕਸੂਦਾਂ) ਦੇ ਐਕਸੀਅਨ ਸੰਨੀ ਭਾਂਗੜਾ ਵਲੋਂ ਗਠਿਤ ਟੀਮਾਂ ਨੇ ਸਿਵਲ ਲਾਈਨ ਸਬ-ਡਵੀਜ਼ਨ ਦੇ 70, ਮਕਸੂਦਾਂ ਦੇ 37, ਮਾਈ ਹੀਰਾ ਗੇਟ ਦੇ 28, ਪਟੇਲ ਚੌਕ ਦੇ 62 ਮਿਲਾ ਕੇ ਕੁੱਲ 128 ਕੁਨੈਕਸ਼ਨਾਂ ਦੀ ਜਾਂਚ ਕਰਵਾਈ। ਇੰਜੀ. ਸੰਨੀ ਨੇ ਦੱਸਿਆ ਕਿ ਓਵਰਲੋਡ ਤੇ ਬਿਜਲੀ ਦੀ ਗਲਤ ਵਰਤੋਂ ਕਰਨ ਦੇ 17 ਕੇਸ ਫੜਦੇ ਹੋਏ 26,000 ਰੁਪਏ ਜੁਰਮਾਨਾ ਕੀਤਾ ਗਿਆ।
ਇਹ ਵੀ ਪੜ੍ਹੋ : GRP ਨੇ ਰਾਕੇਟ ਹਮਲੇ ਤੋਂ ਬਾਅਦ ਕੈਂਟ ਸਟੇਸ਼ਨ ਦੀ ਸੁਰੱਖਿਆ ਕੀਤੀ ਸਖ਼ਤ, ਸਟੇਸ਼ਨਾਂ ’ਤੇ ਚਲਾਇਆ ਚੈਕਿੰਗ ਅਭਿਆਨ
ਓਵਰਲੋਡ ਦੇ ਕੇਸਾਂ ’ਤੇ ਫੋਕਸ ਕਰਨ ਦੀ ਹਦਾਇਤਾਂ : ਸਰਕਲ ਹੈੱਡ ਇੰਦਰਪਾਲ
ਡਿਪਟੀ ਚੀਫ ਇੰਜੀ. ਤੇ ਸਰਕਲ ਹੈੱਡ ਇੰਦਰਪਾਲ ਸਿੰਘ ਨੇ ਕਿਹਾ ਕਿ ਸਮੇਂ-ਸਮੇਂ ’ਤੇ ਜਾਗਰੂਕਤਾ ਕੈਂਪ ਲਾਉਣ ਦੇ ਬਾਵਜੂਦ ਲੋਕਾਂ ਵਲੋਂ ਆਪਣੇ ਲੋਡ ਵਧਾਉਣ ਪ੍ਰਤੀ ਗੰਭੀਰਤਾ ਨਹੀਂ ਦਿਖਾਈ ਜਾ ਰਹੀ, ਜਿਸ ਕਾਰਨ ਫੀਡਰ ਓਵਰਲੋਡ ਰਹਿੰਦੇ ਹਨ। ਦੂਸਰੇ ਖਪਤਕਾਰਾਂ ਨੂੰ ਪ੍ਰੇਸ਼ਾਨੀ ਨਾ ਆਏ ਇਸ ਲਈ ਵਿਭਾਗ ਵਲੋਂ ਓਵਰਲੋਡ ਦੇ ਕੁਨੈਕਸ਼ਨਾਂ ’ਤੇ ਮੁੱਖ ਤੌਰ ’ਤੇ ਫੋਕਸ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਚੰਡੀਗੜ੍ਹ 'ਚ ਢਾਈ ਸਾਲਾਂ ਬਾਅਦ ਲੱਗੇ ਡਰੰਕਨ ਡਰਾਈਵ ਨਾਕੇ
NEXT STORY