ਬਠਿੰਡਾ (ਵਰਮਾ)- ਲੋਕਾਂ ਨੂੰ ਹਨੀਟ੍ਰੈਪ ’ਚ ਫਸਾ ਕੇ ਉਨ੍ਹਾਂ ਦੇ ਅਸ਼ਲੀਲ ਵੀਡੀਓ ਬਣਾ ਕੇ ਉਨ੍ਹਾਂ ਨੂੰ ਬਲੈਕਮੇਲ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਪੁਲਸ ਨੇ ਇਕ ਔਰਤ ਸਣੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ 2 ਔਰਤਾਂ ਸਣੇ 3 ਮੁਲਜ਼ਮ ਪੁਲਸ ਦੀ ਪਹੁੰਚ ਤੋਂ ਬਾਹਰ ਹਨ।
ਜਾਣਕਾਰੀ ਅਨੁਸਾਰ ਸੰਦੀਪ ਸਿੰਘ ਵਾਸੀ ਹਨੂੰਮਾਨਗੜ੍ਹ ਨੇ ਥਾਣਾ ਕੋਤਵਾਲੀ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ਕਿ ਬੀਤੀ 10 ਸਤੰਬਰ ਨੂੰ ਉਹ ਰੇਲ ਗੱਡੀ ਰਾਹੀਂ ਹਨੂੰਮਾਨਗੜ੍ਹ ਜਾ ਰਿਹਾ ਸੀ ਤੇ ਖਾਣਾ-ਖਾਣ ਲਈ ਬਠਿੰਡਾ ਰੇਲਵੇ ਸਟੇਸ਼ਨ ਦੇ ਬਾਹਰ ਆਇਆ ਸੀ।
ਇਸ ਦੌਰਾਨ ਸਕੂਟਰੀ ’ਤੇ ਸਵਾਰ ਹੋ ਕੇ ਆਈਆਂ ਦੋ ਔਰਤਾਂ ਨੇ ਉਸ ਨਾਲ ਗੱਲਬਾਤ ਕਰ ਕੇ ਉਸ ਨੂੰ ਫਸਾ ਲਿਆ। ਦੋਵੇਂ ਔਰਤਾਂ ਜਸਪ੍ਰੀਤ ਕੌਰ ਵਾਸੀ ਰਾਮਪੁਰਾ ਅਤੇ ਖੁਸ਼ਪ੍ਰੀਤ ਕੌਰ ਵਾਸੀ ਚੁੱਘੇ ਖੁਰਦ ਉਸ ਨੂੰ ਇਕ ਘਰ ’ਚ ਲੈ ਗਈਆਂ। ਉੱਥੇ ਮੁਲਜ਼ਮ ਹਰਸ਼ਿਤ ਕੁਮਾਰ ਵਾਸੀ ਰਾਮਪੁਰਾ, ਜਗਸੀਰ ਸਿੰਘ ਵਾਸੀ ਟਿਉਣਾ, ਬਲਦੇਵ ਸਿੰਘ ਵਾਸੀ ਝੁੰਬਾ ਅਤੇ ਨਿੰਮੀ ਪਹਿਲਾਂ ਹੀ ਮੌਜੂਦ ਸਨ।
ਉਕਤ ਵਿਅਕਤੀਆਂ ਨੇ ਉਸ ਦੇ ਕੱਪੜੇ ਉਤਾਰ ਕੇ ਉਸ ਦੀ ਵੀਡੀਓ ਬਣਾ ਲਈ, ਬਾਅਦ ਵਿਚ ਉਕਤ ਵੀਡੀਓ ਨੂੰ ਸੋਸ਼ਲ ਮੀਡੀਆ ’ਤੇ ਪੋਸਟ ਕਰਨ ਦੀ ਧਮਕੀ ਦਿੱਤੀ ਤੇ ਉਸ ਕੋਲੋਂ 50 ਹਜ਼ਾਰ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਮੁਲਜ਼ਮਾਂ ਨੇ ਉਕਤ ਪੇਮੈਂਟ ਆਪਣੇ ਮੋਬਾਈਲ ਫੋਨ ਤੋਂ ਆਨਲਾਈਨ ਕਰਵਾ ਲਈ।
ਇੰਨਾ ਹੀ ਨਹੀਂ ਮੁਲਜ਼ਮਾਂ ਨੇ ਉਸ ਦੇ ਆਧਾਰ ਕਾਰਡ ਦੀ ਕਾਪੀ ’ਤੇ ਉਸ ਦੇ ਦਸਤਖਤ ਕਰਵਾ ਲਏ ਅਤੇ ਉਸ ਨੂੰ ਫਸਾਉਣ ਦੀ ਧਮਕੀ ਦਿੱਤੀ। ਬਾਅਦ ’ਚ ਮੁਲਜ਼ਮ ਉਸਨੂੰ ਪਰਸਰਾਮ ਨਗਰ ’ਚ ਛੱਡ ਕੇ ਫਰਾਰ ਹੋ ਗਏ।
ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਕੇ ਮੁਲਜ਼ਮ ਹਰਸ਼ਿਤ ਕੁਮਾਰ, ਜਗਸੀਰ ਸਿੰਘ, ਬਲਦੇਵ ਸਿੰਘ ਅਤੇ ਜਸਪ੍ਰੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਬਾਕੀ ਤਿੰਨ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਨੇਕ ਦਿਲ 'ਚੋਰ' ਦਾ ਅਜਿਹਾ ਕੰਮ, ਜਿਸ ਨੂੰ ਦੇਖ ਕੇ ਲੋਕਾਂ ਨੇ ਕਿਹਾ- 'ਇਨਸਾਨੀਅਤ ਅਜੇ ਜ਼ਿੰਦਾ ਹੈ...'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੂਰੇ ਜ਼ੋਰਾਂ 'ਤੇ ਚੱਲ ਰਹੀ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ; ਕੂਲੀ, ਮੋਚੀ ਤੇ ਆਟੋ ਚਾਲਕਾਂ ਨੂੰ ਵੀ ਬਣਾਇਆ ਮੈਂਬਰ
NEXT STORY