ਪਟਿਆਲਾ (ਬਲਜਿੰਦਰ, ਜੋਸਨ, ਨਰਿੰਦਰ)-ਪਟਿਆਲਾ-ਚੀਕਾ ਮੁੱਖ ਮਾਰਗ 'ਤੇ ਅੱਜ ਸਵੇਰੇ ਕਰੀਬ 8 ਵਜੇ ਵਾਪਰੇ ਇਕ ਦਰਦਨਾਕ ਹਾਦਸੇ ਦੌਰਾਨ ਕੈਂਟਰ ਤੇ ਇਨੋਵਾ ਦੀ ਭਿਆਨਕ ਟੱਕਰ ਵਿਚ 4 ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਕ ਬੱਚਾ ਅਤੇ 3 ਹੋਰ ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਅੱਜ ਸਵੇਰੇ ਪਟਿਆਲਾ-ਚੀਕਾ ਮੁੱਖ ਮਾਰਗ 'ਤੇ ਸਥਿਤ ਪਿੰਡ ਸੁਨਿਆਰਹੇੜੀ ਨੇੜੇ ਵਾਪਰਿਆ। ਇਕ ਪਰਿਵਾਰ ਇਨੋਵਾ ਗੱਡੀ ਵਿਚ ਹਰਿਆਣਾ ਦੇ ਜ਼ਿਲਾ ਕੈਥਲ ਦੇ ਪਿੰਡ ਹਾਬੜੀ ਤੋਂ ਨਵਾਂਸ਼ਹਿਰ ਲਈ ਵਿਆਹ ਸਮਾਗਮ 'ਚ ਸ਼ਾਮਲ ਹੋਣ ਲਈ ਰਵਾਨਾ ਹੋਇਆ ਸੀ। ਸੇਬਾਂ ਦਾ ਭਰਿਆ ਕੈਂਟਰ ਪਟਿਆਲਾ ਤੋਂ ਚੀਕਾ ਵੱਲ ਨੂੰ ਜਾ ਰਿਹਾ ਸੀ। ਇਸ ਦੌਰਾਨ ਸਵੇਰੇ 8 ਵਜੇ ਦੇ ਕਰੀਬ ਧੁੰਦ ਕਾਰਨ ਪਿੰਡ ਸੁਨਿਆਰੇਹੜੀ ਨੇੜੇ ਦੋਵਾਂ ਵਾਹਨਾਂ ਵਿਚਕਾਰ ਸਿੱਧੀ ਟੱਕਰ ਹੋ ਗਈ। ਹਾਦਸੇ ਵਿਚ ਸੁਖਪਾਲ ਸਿੰਘ (60), ਹਰਭਜਨ ਸਿੰਘ (55), ਗੁਰਮੀਤ ਸਿੰਘ (55) ਤੇ ਇਨੋਵਾ ਦਾ ਡਰਾਈਵਰ ਰਣਜੀਤ ਸਿੰਘ (25) ਸਾਲ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੰਜੀਵ (30), ਪ੍ਰੀਤਮ ਸਿੰਘ (65), ਓਂਕਾਰ ਅਤੇ ਇਕ 12 ਸਾਲ ਦਾ ਬੱਚਾ ਅਮਾਨਤ ਗੰਭੀਰ ਜ਼ਖ਼ਮੀ ਹੋ ਗਏ। ਇਨ੍ਹਾਂ ਨੂੰ ਇਲਾਜ ਲਈ ਪਟਿਆਲਾ ਦੇ ਸਰਕਾਰੀ ਹਸਪਤਾਲ ਵਿਖੇ ਭੇਜ ਦਿੱਤਾ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੇ ਮੁਖੀ ਐੱਸ. ਐੱਚ. ਓ. ਜਸਵਿੰਦਰ ਸਿੰਘ ਟਿਵਾਣਾ, ਹੌਲਦਾਰ ਜਸਮੇਰ ਸਿੰਘ ਤੇ ਹੋਰ ਪੁਲਸ ਕਰਮਚਾਰੀ ਮੌਕੇ 'ਤੇ ਪਹੁੰਚੇ। ਹਾਦਸੇ ਵਿਚ ਮ੍ਰਿਤਕ ਵਿਅਕਤੀਆਂ ਤੇ ਜ਼ਖਮੀ ਵਿਅਕਤੀਆਂ ਨੂੰ ਰਾਜਿੰਦਰਾ ਹਸਪਤਾਲ ਪੁਹੰਚਾਇਆ ਗਿਆ। ਜ਼ਖਮੀ ਵਿਅਕਤੀ ਠੀਕ ਦੱਸੇ ਜਾ ਰਹੇ ਹਨ।
ਸਰਕਾਰੀ ਹਸਪਤਾਲ ਤਰਸਿੱਕਾ ਦੀ ਅਚਨਚੇਤ ਚੈਕਿੰਗ
NEXT STORY