ਪਠਾਨਕੋਟ, (ਸ਼ਾਰਦਾ)- ਐੱਸ. ਟੀ. ਐੱਫ. ਦੀ ਟੀਮ ਵੱਲੋਂ ਵੱਡੀ ਮਾਤਰਾ 'ਚ ਚਰਸ ਬਰਾਮਦ ਕੀਤੀ ਗਈ।
ਜਾਣਕਾਰੀ ਦਿੰਦੇ ਹੋਏ ਇੰਚਾਰਜ ਭਾਰਤ ਭੂਸ਼ਣ ਨੇ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਗਊਸ਼ਾਲਾ ਰੋਡ 'ਤੇ ਕੀਤੀ ਗਈ ਨਾਕਾਬੰਦੀ ਦੌਰਾਨ ਇਕ ਬਲੈਰੋ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ 2 ਕਿਲੋ 500 ਗ੍ਰਾਮ ਚਰਸ ਬਰਾਮਦ ਹੋਈ। ਕਾਰ ਸਵਾਰ ਮੁਲਜ਼ਮਾਂ ਦੀ ਪਛਾਣ ਯਾਕੂਬ ਮੁਹੰਮਦ ਪੁੱਤਰ ਲਤੀਫ਼ ਮੁਹੰਮਦ ਵਾਸੀ ਪਿੰਡ ਜਾਨੂ, ਸ਼ਾਹਿਦ ਖਾਨ ਪੁੱਤਰ ਵਜ਼ੀਰ ਮੁਹੰਮਦ ਵਾਸੀ ਪਿੰਡ ਦਾਜੂ, ਪੀਰ ਮੁਹੰਮਦ ਪੁੱਤਰ ਅਬਦੁਲ ਮੁਹੰਮਦ ਵਾਸੀ ਪਿੰਡ ਸਾਕਰੀ ਤੇ ਪਵਨ ਕੁਮਾਰ ਪੁੱਤਰ ਕਿਸ਼ਨ ਚੰਦ ਵਾਸੀ ਪਿੰਡ ਇਲਥਾਸ ਜ਼ਿਲਾ ਤੀਸਾ ਵਜੋਂ ਹੋਈ। ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਗਈ, ਜਿਸ ਤੋਂ ਬਾਅਦ ਡੀ. ਐੱਸ. ਪੀ. ਡੀ. ਐੱਸ. ਸੰਧੂ ਮੌਕੇ 'ਤੇ ਪੁੱਜੇ ਤੇ ਮਾਮਲੇ ਦੀ ਜਾਂਚ ਕੀਤੀ।
ਮੁਲਜ਼ਮ ਲੰਬੇ ਸਮੇਂ ਤੋਂ ਸ਼ਾਮਲ ਹਨ ਨਸ਼ੇ ਦੇ ਕਾਰੋਬਾਰ 'ਚ
ਇੰਚਾਰਜ ਭਾਰਤ ਭੂਸ਼ਣ ਨੇ ਦੱਸਿਆ ਕਿ ਚਾਰੇ ਮੁਲਜ਼ਮ ਲੰਬੇ ਸਮੇਂ ਤੋਂ ਤੀਸਾ (ਹਿਮਾਚਲ ਪ੍ਰਦੇਸ਼) ਤੋਂ ਨਸ਼ੇ ਵਾਲੇ ਪਦਾਰਥ ਲਿਆ ਕੇ ਪੰਜਾਬ 'ਚ ਵੇਚਦੇ ਸਨ। ਮੁਲਜ਼ਮਾਂ ਖਿਲਾਫ਼ ਹਿਮਾਚਲ ਪ੍ਰਦੇਸ਼ 'ਚ ਵੀ ਕਈ ਮਾਮਲੇ ਦਰਜ ਹਨ। ਮੁਲਜ਼ਮਾਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੋਂ ਉਨ੍ਹਾਂ ਨੂੰ ਇਕ ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ।
ਅਮਰਿੰਦਰ ਲਈ ਆਪਣੀ ਸਰਕਾਰ ਦਾ ਅਕਸ ਸੁਧਾਰਨਾ ਬਣਿਆ ਵੱਡੀ ਚੁਣੌਤੀ
NEXT STORY