ਬਠਿੰਡਾ (ਸੁਖਵਿੰਦਰ) : ਸੀ. ਆਈ. ਏ.- 2 ਕੈਂਟ ਪੁਲਸ ਵਲੋਂ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ 2 ਦੇਸੀ ਪਿਸਤੌਲ 32 ਬੋਰ ਅਤੇ ਕਾਰਤੂਸ ਬਰਾਮਦ ਕਰਕੇ ਥਾਣਾ ਕੈਟ ਵਿਖੇ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆ ਸੀ. ਆਈ. ਏ.-2ਦੇ ਜਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਥਾਣਾ ਕੈਂਟ ਦੇ ਇਲਾਕੇ ਵਿਖੇ ਗਸ਼ਤ ਕੀਤੀ ਜਾ ਰਹੀ ਸੀ।
ਇਸ ਦੌਰਾਨ ਪੁਲਸ ਵਲੋਂ ਮੁਲਜ਼ਮ ਯੁਧਵੀਰ ਸਿੰਘ, ਜਸਪਾਲ ਸਿੰਘ ਵਾਸੀ ਜੈਦ, ਸੁਖਵਿੰਦਰ ਸਿੰਘ ਵਾਸੀ ਰਾਮਪੁਰਾ ਅਤੇ ਗੁਰਜੀਤ ਸਿੰਘ ਵਾਸੀ ਲਹਿਰਾ ਧੂਰਕੋਟ ਨੂੰ ਸ਼ੱਕ ਦੇ ਅਧਾਰ 'ਤੇ ਰੋਕਿਆ। ਪੁਲਸ ਵਲੋਂ ਮੁਲਜ਼ਮਾਂ ਦੀ ਤਲਾਸੀ ਦੌਰਾਨ ਉਨ੍ਹਾਂ ਪਾਸੋਂ 2 ਦੇਸੀ ਪਿਸਤੌਲ 32 ਬੋਰ, 9 ਕਾਰਤੂਸ ਅਤੇ 3 ਮੈਗਜ਼ੀਨ ਬਰਾਮਦ ਕੀਤੇ ਗਏ ਹਨ। ਪੁਲਸ ਵਲੋਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਹਾਈਲੈਵਲ ਮੀਟਿੰਗ ਤੋਂ ਬਾਅਦ CM ਮਾਨ ਦੀ ਵੱਡੀ ਕਾਰਵਾਈ, ਸਖ਼ਤ ਹੁਕਮ ਜਾਰੀ
NEXT STORY