ਫਾਜ਼ਿਲਕਾ (ਨਾਗਪਾਲ) : ਉਪ ਮੰਡਲ ਫਾਜ਼ਿਲਕਾ ਅਧੀਨ ਆਉਂਦੇ ਥਾਣਾ ਖੂਈ ਖੇੜਾ ਪੁਲਸ ਨੇ ਕਾਰ ਸਵਾਰ 4 ਵਿਅਕਤੀਆਂ ਨੂੰ ਇਕ ਦੇਸੀ ਪਿਸਤੌਲ ਤੇ 3 ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਸ ਪਾਰਟੀ ਜਦੋਂ ਗਸ਼ਤ ਦੌਰਾਨ ਪਿੰਡ ਮੰਮੂ ਖੇੜਾ ਤੋਂ ਕਮਾਲਵਾਲਾ ਨੂੰ ਜਾ ਰਹੀ ਸੀ ਤਾਂ ਨਹਿਰ ਪੁਲ ਕੋਲ ਇਕ ਕਾਰ ਖੜ੍ਹੀ ਦਿਖਾਈ ਦਿੱਤੀ। ਚਾਲਕ ਨੇ ਪੁਲਸ ਨੂੰ ਦੇਖ ਕੇ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ।
ਪੁਲਸ ਨੇ ਮੁਸਤੈਦੀ ਨਾਲ ਕਾਰ ਨੂੰ ਰੋਕ ਕੇ ਜਦੋਂ ਪੁੱਛਗਿੱਛ ਕੀਤੀ ਤਾਂ ਕਾਰ ਚਲਾਉਣ ਵਾਲੇ ਨੇ ਆਪਣਾ ਨਾਂ ਕਾਰਜ ਸਿੰਘ ਵਾਸੀ ਪਿੰਡ ਥੇੜੀ ਫਤਿਹਾਬਾਦ, ਨਾਲ ਦੀ ਸੀਟ ’ਤੇ ਬੈਠੇ ਵਿਅਕਤੀ ਨੇ ਆਪਣਾ ਨਾਂ ਰਵਿੰਦਰ ਪਾਲ ਵਾਸੀ ਤਲਵਾੜਾ ਖੁਰਦ ਤਹਿਸੀਲ ਐਲਨਾਬਾਦ, ਪਿਛਲੀ ਸੀਟ ’ਤੇ ਬੈਠੇ ਵਿਅਕਤੀ ਨੇ ਆਪਣਾ ਨਾਂ ਰਾਮ ਪ੍ਰਤਾਪ ਵਾਸੀ ਪਿੰਡ ਅਮਰਵਾਲਾ ਬਠਿੰਡਾ ਅਤੇ ਪਵਨ ਕੁਮਾਰ ਵਾਸੀ ਗੁਰੂ ਰਾਮਦਾਸ ਨਗਰੀ ਬਠਿੰਡਾ ਦੱਸਿਆ। ਪੁਲਸ ਨੇ ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਇਕ ਦੇਸੀ ਕੱਟਾ ਅਤੇ 3 ਜ਼ਿੰਦਾ ਕਾਰਤੂਸ ਬਰਾਮਦ ਹੋਏ। ਪੁਲਸ ਨੇ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਪੰਜਾਬ ਦੇ ਅਧਿਆਪਕਾਂ ਲਈ CM ਮਾਨ ਦਾ ਵੱਡਾ ਐਲਾਨ, ਹੁਣ ਅਧਿਆਪਕ ਸਿਰਫ...
NEXT STORY