ਜਲੰਧਰ, (ਕੁਲਦੀਪ ਭੁੱਲਰ)— ਸਾਡੇ ਸਰਹੱਦੀ ਲੋਕਾਂ ਦੀ ਜ਼ਿੰਦਗੀ ਹਮੇਸ਼ਾ ਹੀ ਸੰਘਰਸ਼ ਭਰੀ ਰਹੀ ਹੈ। ਭਾਵੇਂ ਉਹ ਜੰਗ ਦੌਰਾਨ ਪੈਦਾ ਹੋਏ ਹਾਲਾਤ ਹੋਣ ਜਾਂ ਫਿਰ ਆਮ ਹਾਲਾਤ ਵਿਚ ਸਾਹਮਣੇ ਆਉਣ ਵਾਲੀਆਂ ਮੁਸ਼ਕਲਾਂ ਹੋਣ। ਇਨ੍ਹਾਂ ਲੋਕਾਂ ਨੂੰ ਬਾਕੀਆਂ ਦੀ ਬਜਾਏ ਤਲਖ ਹਾਲਤਾਂ ਵਿਚ ਹੀ ਜ਼ਿੰਦਗੀ ਨਿਰਬਾਹ ਕਰਨੀ ਪਈ ਹੈ। ਇਸ ਦੇ ਸੁਧਾਰਾਂ ਜਾਂ ਪੀੜਤ ਲੋਕਾਂ ਦੀ ਮਦਦ ਲਈ ਸਰਕਾਰੀ ਜਾਂ ਹੋਰ ਗੈਰ-ਸਰਕਾਰੀ ਜੋ ਵੀ ਯਤਨ ਹੋਏ ਹਨ, ਉਨ੍ਹਾਂ ਵਿਚ ਅਦਾਰਾ ਹਿੰਦ ਸਮਾਚਾਰ ਪੱਤਰ ਸਮੂਹ ਮੋਹਰੀ ਹੋ ਕੇ ਅੱਗੇ ਆਇਆ ਹੈ, ਜਿਸ ਨੇ ਆਪਣੇ ਵੱਖ-ਵੱਖ ਯਤਨਾਂ ਦੁਆਰਾ ਅਜਿਹੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵੱਡੇ ਯਤਨ ਕੀਤੇ ਹਨ। ਇਸ ਅਦਾਰੇ ਦੁਆਰਾ ਪ੍ਰਭਾਵਿਤ ਹੋਏ ਲੋਕਾਂ ਲਈ ਰਾਹਤ ਭੇਜਣ ਦਾ ਨਿਰੰਤਰ ਉਪਰਾਲਾ ਕੀਤਾ ਜਾ ਰਿਹਾ ਹੈ, ਜਿਸ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਰਾਹਤ ਸਮੱਗਰੀ ਦਾ 446ਵਾਂ ਟਰੱਕ ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਵਿਜੇਪੁਰ ਵਿਖੇ ਹਰਮੇਸ਼ ਸਲਾਥੀਆ ਦੀ ਦੇਖ-ਰੇਖ ਵਿਚ ਵੰਡੇ ਜਾਣ ਲਈ ਰਵਾਨਾ ਕੀਤਾ ਗਿਆ।
ਇਸ ਵਾਰ ਦੀ ਰਾਹਤ ਸਮੱਗਰੀ ਭੇਜਣ ਵਿਚ ਭਗਵਾਨ ਮਹਾਂਵੀਰ ਸੇਵਾ ਸੰਸਥਾਨ ਲੁਧਿਆਣਾ ਦੀ ਪ੍ਰੇਰਣਾ ਸਦਕਾ ਰਮਨ ਜੈਨ ਦੀ ਯਾਦ 'ਚ ਕੰਗਾਰੂ ਗਰੁੱਪ ਦਾ ਯੋਗਦਾਨ ਰਿਹਾ। ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦੁਆਰਾ ਜਲੰਧਰ ਤੋਂ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ ਵਿਚ 300 ਪਰਿਵਾਰਾਂ ਲਈ ਆਟਾ, ਚਾਵਲ, ਕੰਬਲ, ਚੀਨੀ, ਹਲਦੀ, ਮਿਰਚ, ਮੋਮਬੱਤੀ, ਦਾਲ, ਨਮਕ, ਰਿਫਾਇੰਡ, ਚਾਹ ਪੱਤੀ, ਟੁੱਥ ਬਰੱਸ਼ ਆਦਿ ਸਮੇਤ ਹੋਰ ਰੋਜ਼ਾਨਾ ਘਰੇਲੂ ਵਰਤੋਂ ਦਾ ਸਾਮਾਨ ਸ਼ਾਮਲ ਸੀ। ਇਹ ਟਰੱਕ ਰਵਾਨਾ ਕਰਨ ਮੌਕੇ ਅਰਿਹੰਤ ਜੈਨ, ਵਿਸ਼ਵਾ ਜੈਨ, ਨੀਲਮ ਜੈਨ, ਰਾਕੇਸ਼ ਜੈਨ, ਸੁਨੀਲ ਗੁਪਤਾ, ਅਰਚਨਾ ਗੁਪਤਾ, ਸ਼੍ਰੀਮਤੀ ਪ੍ਰਕਾਸ਼ ਗੁਪਤਾ, ਘਨਸ਼ਾਮ ਦਾਸ ਗੁਪਤਾ, ਧੀਰਜ ਗੁਪਤਾ, ਵਰਿੰਦਰ ਸ਼ਰਮਾ ਤੇ ਪ੍ਰਤੀਨਿਧੀ ਰਾਜਨ ਚੋਪੜਾ ਆਦਿ ਹਾਜ਼ਰ ਸਨ।
ਰਾਹਤ ਮੁਹਿੰਮ ਟੀਮ ਦੇ ਮੋਹਰੀ ਜੇ. ਬੀ. ਸਿੰਘ ਚੌਧਰੀ ਦੀ ਅਗਵਾਈ ਤਹਿਤ ਰਾਹਤ ਸਮੱਗਰੀ ਦੀ ਵੰਡ ਲਈ ਜਲੰਧਰ ਤੋਂ ਜਾਣ ਵਾਲੀ ਟੀਮ ਵਿਚ ਰਾਕੇਸ਼ ਜੈਨ, ਸੁਨੀਲ ਗੁਪਤਾ, ਪ੍ਰਤੀਨਿਧੀ ਰਾਜਨ ਕੁਮਾਰ ਚੋਪੜਾ, ਦਿਵਿਆਂਸ਼ ਜੈਨ, ਨਿਲੇਸ਼ ਗੁਪਤਾ ਅਤੇ ਵਰਿੰਦਰ ਸ਼ਰਮਾ ਵੀ ਸ਼ਾਮਲ ਸਨ।
ਪਾਣੀ ਲਾਉਣ ਤੋਂ ਹੋਏ ਝਗੜੇ 'ਚ ਜ਼ਖਮੀ ਵਿਅਕਤੀ ਨੇ ਦਮ ਤੋੜਿਆ
NEXT STORY