ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਹਵਾਲਾਤੀ ਦੀ ਪਿਛਲੇ ਦਿਨੀਂ ਇਲਾਜ ਅਧੀਨ ਮੌਤ ਹੋ ਜਾਣ 'ਤੇ ਸੁਖਪਾਲ ਸਿੰਘ ਉਰਫ ਪਾਲੀ ਪੁੱਤਰ ਮਹਿੰਦਰ ਸਿੰਘ ਵਾਸੀ ਬੀਕਾਸੂਚ ਪੱਤੀ ਹੰਡਿਆਇਆ ਦੇ ਬਿਆਨਾਂ ਦੇ ਅਧਾਰ 'ਤੇ ਪੰਜ ਵਿਅਕਤੀਆਂ ਅਤੇ ਤਿੰਨ ਨਾਮਲੂਮ ਵਿਅਕਤੀਆਂ ਵਿਰੁੱਧ ਧਾਰਾ 302,148,149 ਆਈ.ਪੀਸੀ. ਤਹਿਤ ਥਾਣਾ ਸਦਰ ਬਰਨਾਲਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਐਸ. ਐਚ. ਓ. ਗੌਰਵਵੰਸ਼ ਨੇ ਦੱਸਿਆ ਕਿ ਹਵਾਲਾਤੀ ਹਰਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਹੰਡਿਆਇਆ ਤੇ 25 ਜੁਲਾਈ, 2017 ਨੂੰ ਇਕ ਮੁਕੱਦਮਾ ਦਰਜ ਹੋਇਆ ਸੀ। ਉਸ ਮੁਕੱਦਮੇ ਦੇ ਸਬੰਧ 'ਚ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰਕੇ ਉਸ ਨੂੰ ਹਵਾਲਾਤੀ ਦੇ ਤੌਰ 'ਤੇ ਜੇਲਾਂ 'ਚ ਬੰਦ ਕੀਤਾ ਸੀ। 4 ਅਗਸਤ ਨੂੰ ਉਸ ਦੀ ਅਚਾਨਕ ਤਬੀਅਤ ਖਰਾਬ ਹੋ ਗਈ ਅਤੇ 5 ਅਗਸਤ ਨੂੰ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ, ਜਿੱਥੇ ਇਲਾਜ ਅਧੀਨ ਉਸ ਦੀ ਮੌਤ ਹੋ ਗਈ। ਮੁਦੱਈ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਪੂਰਨ ਸਿੰਘ ਪੁੱਤਰ ਬਚਨ ਸਿੰਘ, ਹਰਮਿੰਦਰ ਸਿੰਘ ਉਰਫ ਬੱਬੂ, ਅਰਸ਼ਦੀਪ ਸਿੰਘ ਪੁੱਤਰਾਨ ਪੂਰਨ ਸਿੰਘ, ਅਮਰਜੀਤ ਸਿੰਘ ਉਰਫ ਮਿੱਠੂ ਪੁੱਤਰ ਬਚਨ, ਜਗਜੀਤ ਸਿੰਘ ਉਰਫ ਜੱਗੀ ਪੁੱਤਰ ਅਮਰਜੀਤ ਸਿੰਘ ਉਰਫ ਮਿੱਠੂ ਵਾਸੀਅਨ ਹੰਡਿਆਇਆ ਅਤੇ ਤਿੰਨ ਨਾਮਲੂਮ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ।
ਗੋਲਾਂ ਦੀ ਠੱਗੀ ਦੇ ਸ਼ਿਕਾਰ ਹੋਏ ਇਕ ਹੋਰ ਪਰਿਵਾਰ ਨੇ ਡੀ. ਸੀ. ਸਮੇਤ ਉੱਚ ਅਧਿਕਾਰੀਆਂ ਕੋਲੋ ਕੀਤੀ ਇੰਨਸਾਫ ਦੀ ਮੰਗ
NEXT STORY