ਗੁਰਦਾਸਪੁਰ (ਵਿਨੋਦ)-5 ਜੁਲਾਈ 2024 ਨੂੰ ਪੁਲਸ ਸਟੇਸ਼ਨ ਕਾਹਨੂੰਵਾਨ ਦੇ ਅਧੀਨ ਪੈਂਦੇ ਧੱਕਾ ਕਾਲੋਨੀ ਮੁਹੱਲੇ ’ਚ 500 ਰੁਪਏ ਦੇ ਲੈਣ-ਦੇਣ ਦੇ ਚੱਲਦੇ ਕੁਝ ਨੌਜਵਾਨਾਂ ਵੱਲੋਂ ਪਿਉ-ਪੁੱਤ ’ਤੇ ਇੱਟਾਂ, ਰੋੜਿਆਂ ਦੇ ਨਾਲ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਪੁੱਤ ਦੀ ਤਾਂ ਹਸਪਤਾਲ ’ਚ 5 ਜੁਲਾਈ ਨੂੰ ਮੌਤ ਹੋ ਗਈ ਸੀ ਪਰ ਪਿਤਾ ਉਦੋਂ ਤੋਂ ਹੀ ਹਸਪਤਾਲ ’ਚ ਜੀਵਨ ਮੌਤ ਦੀ ਜੰਗ ਲੜ ਰਿਹਾ ਸੀ, ਜਿਸ ਦੀ ਅੱਜ 52 ਦਿਨਾਂ ਬਾਅਦ ਹਸਪਤਾਲ ਵਿਚ ਮੌਤ ਹੋ ਗਈ।
ਇਹ ਵੀ ਪੜ੍ਹੋ- ਨਸ਼ੇ ਨੇ ਮਾੜਾ ਕੀਤਾ ਜਵਾਨੀ ਦਾ ਹਾਲ, ਵੀਡੀਓ 'ਚ ਧੁੱਤ ਨਜ਼ਰ ਆਇਆ ਨੌਜਵਾਨ
ਜਾਣਕਾਰੀ ਅਨੁਸਾਰ ਕਸਬਾ ਕਾਹਨੂੰਵਾਨ ਦੀ ਕ੍ਰਿਸ਼ਚੀਅਨ ਬਰਾਦਰੀ ਦੀ ਧੱਕਾ ਕਾਲੋਨੀ ਮੁਹੱਲੇ ’ਚ ਕ੍ਰਿਸ਼ਚੀਅਨ ਬਰਾਦਰੀ ਦੇ ਦੋ ਧੜਿਆਂ ’ਚ ਪੈਸਿਆਂ ਦੇ ਲੈਣ ਦੇਣ ਦੇ ਚੱਲਦੇ ਝਗੜਾ ਹੋਇਆ ਸੀ। ਇਹ ਲੜਾਈ ਰਾਜ ਮਸੀਹ ਪੁੱਤਰ ਬਲਵਿੰਦਰ ਮਸੀਹ ਦੀ ਮੁਲਜ਼ਮ ਰੋਹਿਤ ਮਸੀਹ, ਰਾਹੁਲ ਮਸੀਹ ਪੁੱਤਰਾਨ ਰਵੀ ਮਸੀਹ ਨਾਲ ਹੋਈ ਸੀ।
ਇਹ ਵੀ ਪੜ੍ਹੋ- ਪਤੰਗ ਉਡਾਉਂਦੇ ਫੜੇ ਜਾਣ 'ਤੇ 5 ਸਾਲ ਦੀ ਕੈਦ ਤੇ ਲੱਗੇਗਾ 20 ਲੱਖ ਦਾ ਜੁਰਮਾਨਾ
ਇਸ ਝਗੜੇ ਦੌਰਾਨ ਰੋਹਿਤ ਮਸੀਹ ਅਤੇ ਰਾਹੁਲ ਮਸੀਹ ਨੇ ਬਲਵਿੰਦਰ ਮਸੀਹ ਅਤੇ ਉਸ ਦੇ ਪੁੱਤਰ ਰਾਜਨ ਮਸੀਹ ’ਤੇ ਇੱਟਾਂ ਨਾਲ ਵਾਰ ਕੀਤਾ ਸੀ, ਜਿਸ ਕਾਰਨ ਰਾਜਨ ਮਸੀਹ ਦੀ ਸਿਰ ’ਤੇ ਸੱਟ ਵੱਜਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ ਸੀ, ਜਦਕਿ ਉਸ ਦਾ ਪਿਤਾ ਬਲਵਿੰਦਰ ਮਸੀਹ ਗੰਭੀਰ ਜ਼ਖਮੀ ਹੋ ਗਿਆ। ਅੱਜ ਬਲਵਿੰਦਰ ਮਸੀਹ ਦੀ ਵੀ ਕਾਹਨੂੰਵਾਨ ਸਰਕਾਰੀ ਹਸਪਤਾਲ ਵਿਖੇ ਮੌਤ ਹੋ ਗਈ।
ਇਹ ਵੀ ਪੜ੍ਹੋ- ਪੰਜਾਬ 'ਚ 16 ਸਾਲਾ ਨਾਬਾਲਗ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ
ਇਸ ਸਬੰਧੀ ਕਾਹਨੂੰਵਾਨ ਪੁਲਸ ਨੇ ਬਲਵਿੰਦਰ ਮਸੀਹ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਭੇਜ ਦਿੱਤਾ। ਇਹ ਜਾਣਕਾਰੀ ਮ੍ਰਿਤਕ ਦੇ ਲੜਕੇ ਰਵਿੰਦਰ ਮਸੀਹ ਨੇ ਦਿੱਤੀ।ਦੂਜੇ ਪਾਸੇ ਕਾਹਨੂੰਵਾਨ ਪੁਲਸ ਨੇ ਇਸ ਮਾਮਲੇ ’ਚ ਇਕ ਔਰਤ ਸਮੇਤ 2 ਲੜਕਿਆਂ ਦੇ ਖਿਲਾਫ ਮਾਮਲਾ ਦਰਜ ਕਰ ਕੇ ਤਿੰਨਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ- NRI ਨੌਜਵਾਨ ਨੂੰ ਗੋਲ਼ੀਆਂ ਮਾਰਨ ਦੇ ਮਾਮਲੇ 'ਚ ਵੱਡੀ ਅਪਡੇਟ, ਸੁਪਾਰੀ ਕਿਲਿੰਗ ਦਾ ਨਿਕਲਿਆ ਮਾਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡਿੰਪੀ ਢਿੱਲੋਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਛੱਡਣ 'ਤੇ ਗੁਰਪ੍ਰਤਾਪ ਸਿੰਘ ਵਡਾਲਾ ਦਾ ਵੱਡਾ ਬਿਆਨ
NEXT STORY