ਸੁਲਤਾਨਪੁਰ ਲੋਧੀ,(ਸੋਢੀ) : ਮਨੁੱਖਤਾ ਦੇ ਰਹਿਬਰ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਜਿੱਥੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਵਲੋਂ ਗੁਰਬਾਣੀ ਕੀਰਤਨ ਤੇ ਗੱਤਕਾ ਸਮਾਗਮ ਕਰਵਾਏ ਜਾ ਰਹੇ ਹਨ। ਉੱਥੇ ਪੰਜਾਬ ਸਰਕਾਰ ਵਲੋਂ ਸੁਲਤਾਨਪੁਰ ਲੋਧੀ ਵਿਖੇ ਮੁੱਖ ਸਮਾਗਮਾਂ ਲਈ ਕਰੋੜਾਂ ਰੁਪਏ ਖਰਚ ਕੇ ਤਿਆਰ ਕਰਵਾਏ ਆਲੀਸ਼ਾਨ ਪੰਡਾਲ ਦੇ ਬਾਹਰ ਵਾਲੇ ਕੰਪਲੈਕਸ 'ਚ ਪੰਜਾਬੀ ਭੰਗੜਾ ਪੇਸ਼ ਕੀਤਾ ਗਿਆ, ਜਿਸ ਦਾ ਸੰਗਤਾਂ ਵਲੋਂ ਖੜ੍ਹੇ ਹੋ ਕੇ ਆਨੰਦ ਮਾਣਿਆ ਗਿਆ । ਇਸ ਸਮੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਕਪੂਰਥਲਾ ਦੀ ਲੜਕੀਆਂ ਤੇ ਸਰਕਾਰੀ ਸਕੂਲ ਕਪੂਰਥਲਾ ਤੇ ਸੁਲਤਾਨਪੁਰ ਲੋਧੀ ਦੇ ਲੜਕਿਆਂ ਵਲੋਂ ਰੰਗ ਬਿਰੰਗੀਆਂ ਪੰਜਾਬੀ ਡਰੈਸਾਂ ਪਾ ਕੇ ਢੋਲ ਦੀ ਤਾਣ ਤੇ ਸ਼ਾਨਦਾਰ ਭੰਗੜਾ ਤੇ ਡਾਂਸ ਪੇਸ਼ ਕੀਤਾ ਗਿਆ ।
ਇਸ ਸਮੇ ਰੌਚਕ ਗੱਲ ਇਹ ਰਹੀ ਕਿ ਜਿੱਥੇ ਡਿਪਟੀ ਕਮਿਸ਼ਨਰ ਕਪੂਰਥਲਾ ਇੰਜ. ਦਵਿੰਦਰਪਾਲ ਸਿੰਘ ਖਰਬੰਦਾ ਨੇ ਵੀ ਭੰਗੜਾ ਪਾ ਕੇ ਸ੍ਰੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦਾ ਜਸ਼ਨ ਮਨਾ ਕੇ ਖੁਸ਼ੀ ਪ੍ਰਗਟ ਕੀਤੀ। ਉੱਥੇ ਮੇਲਾ ਇੰਚਾਰਜ ਨਵਨੀਤ ਕੌਰ ਬੱਲ ਐਸ. ਡੀ. ਐਮ. ਤੇ ਸੁਲਤਾਨਪੁਰ ਲੋਧੀ ਦੀ ਐਸ. ਡੀ. ਐਮ. ਡਾ. ਚਾਰੂਮਿਤਾ ਨੇ ਵੀ ਲੜਕੀਆਂ ਨਾਲ ਨੱਚ ਕੇ ਖੁਸ਼ੀ ਪ੍ਰਗਟਾਈ । ਇਸ ਸਮੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਵਿਦਿਆਰਥੀਆਂ ਦੇ ਭੰਗੜੇ ਦਾ ਜਾਇਜਾ ਲਿਆ । ਉਨ੍ਹਾਂ ਦੱਸਿਆ ਕਿ 5 ਨਵੰਬਰ ਨੂੰ ਇਸ ਸੁੰਦਰ ਪੰਡਾਲ ਚ ਸ਼੍ਰੀ ਸਹਿਜਪਾਠ ਸਾਹਿਬ ਦੀ ਆਰੰਭਤਾ ਹੋਵੇਗੀ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਖੁਦ ਸਮਾਗਮਾਂ ਦੀ ਸ਼ੁਰੂਆਤ ਕਰਨਗੇ । ਉਨ੍ਹਾਂ ਦੱਸਿਆ ਕਿ ਸਮਾਗਮ ਦੀ ਆਰੰਭਤਾ ਤੇ ਮੁੱਖ ਮੰਤਰੀ ਸਾਹਿਬ ਦੇ ਮੁੱਖ ਪੰਡਾਲ ਚ ਆਉਣ ਸਮੇ ਵਿਦਿਆਰਥੀਆਂ ਵਲੋਂ ਸ਼ੜਕ ਤੇ ਭੰਗੜਾ ਪਾ ਕੇ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ । ਇਸ ਸਮੇ ਜਦ ਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਪੱਤਰਕਾਰਾਂ ਸਵਾਲ ਕੀਤਾ ਕਿ ਪ੍ਰਕਾਸ਼ ਪੁਰਬ ਸਮੇ ਗੱਤਕੇ ਦੀ ਜਗ੍ਹਾ ਭੰਗੜਾ ਡਾਂਸ ਕਰਵਾਉਣ ਦਾ ਸੰਗਤਾਂ ਬੁਰਾ ਵੀ ਮਨਾ ਸਕਦੀਆਂ ਹਨ ਤਾਂ ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਸਤਿਗੁਰੂ ਜੀ ਦਾ ਜਨਮ ਦਿਨ ਦਿਹਾੜਾ ਧੂਮ ਧਾਮ ਨਾਲ ਲਈ ਇਹ ਸ਼ਾਨਦਾਰ ਪ੍ਰਬੰਧ ਕੀਤੇ ਗਏ ਹਨ ਤੇ ਇਹ ਬੱਚੇ ਸਿਰਫ ਸ਼ੜਕਾਂ ਕਿਨਾਰੇ ਭੰਗੜਾ ਪਾ ਕੇ ਸੰਗਤਾਂ ਨਾਲ ਖੁਸ਼ੀ ਮਨਾਉਣਗੇ ।
ਰਵਨੀਤ ਬਿੱਟੂ ਨੇ ਭੰਗੜਾ ਪਵਾਉਣ ਨੂੰ ਦੱਸਿਆ ਮਰਿਆਦਾ ਦੇ ਉਲਟ
ਇਸੇ ਦੌਰਾਨ ਸੁਲਤਾਨਪੁਰ ਲੋਧੀ ਵਿਖੇ ਮੁੱਖ ਪੰਡਾਲ ਮੁਹਰੇ ਖੂਨਦਾਨ ਕੈਪ ਚ ਪੁੱਜੇ ਐਮ ਪੀ ਰਵਨੀਤ ਸਿੰਘ ਬਿੱਟੂ ਨੇ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਤੇ ਕਰਵਾਏ ਜਾ ਰਹੇ ਮੁੱਖ ਸਮਾਗਮ ਤੋਂ ਇੱਕ ਦਿਨ ਪਹਿਲਾਂ ਮੁੱਖ ਪੰਡਾਲ ਕੰਪਲੈਕਸ ਚ ਭੰਗੜਾ ਡਾਂਸ ਕਰਨਾਂ ਗਲਤ ਹੈ ਇਹ ਨਹੀ ਸੀ ਕਰਵਾਉਣਾ ਚਾਹੀਦਾ । ਇਸ ਮਾਮਲੇ ਨੂੰ ਲੈ ਕੇ ਸੂਬਾ ਸਰਕਾਰ ਫਿਰ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਈ ਹੈ । ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਟਿੱਪਣੀ ਕਰਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਨੂੰ ਗੁਰ ਮਰਿਆਦਾ ਦਾ ਕੀ ਪਤਾ ਹੈ ।
ਕੈਪਟਨ ਨੇ ਰਿਲੀਜ਼ ਕੀਤਾ 'ਗੁਰੂ ਦਾ ਲਾਂਘਾ' ਅਤੇ 'ਸਤਿਗੁਰੂ ਨਾਨਕ ਆਏ ਨੇ'
NEXT STORY