ਤਰਨਤਾਰਨ — ਪਤੀ-ਪਤਨੀ ਦਾ ਰਿਸ਼ਤਾ ਬਹੁਤ ਅਨਮੋਲ ਹੁੰਦਾ ਹੈ ਤੇ ਸਭ ਤੋਂ ਨਾਜ਼ੁਕ ਵੀ। ਹਲਕੀ ਜਿਹੀ ਦਰਾਰ ਇਸ ਰਿਸ਼ਤੇ ਨੂੰ ਤੋੜ ਕੇ ਰੱਖ ਦਿੰਦੀ ਹੈ। ਅਜਿਹੀ ਹਲਚਲ ਮਚੀ ਹੈ ਜੈਪਾਲ (75) ਤੇ ਵੀਨਾ (72) ਦੀ ਜ਼ਿੰਦਗੀ 'ਚ। ਜ਼ਿੰਦਗੀ ਦੇ ਆਖਰੀ ਪੜ੍ਹਾਅ 'ਚ ਦੋਨਾਂ ਵਿਚਾਲੇ ਕਾਨੂੰਨੀ ਜੰਗ ਸ਼ੁਰੂ ਹੋ ਗਈ। ਵੀਨਾ ਨੇ ਵਿਆਹ ਤੋਂ 45 ਸਾਲ ਬਾਅਦ ਪਤੀ ਤੋਂ ਤਲਾਕ ਮੰਗਿਆ ਹੈ ਤੇ ਉਸ ਨੇ ਦੋਸ਼ ਲਗਾਇਆ ਹੈ ਕਿ ਉਸ ਨੂੰ ਦਹੇਜ ਲਈ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਆਪਣੇ ਪੁੱਤਰ ਅਮਨਦੀਪ (27) ਤੇ ਨੂੰਹ ਮੋਨਿਕਾ (25) ਨੂੰ 'ਤੇ ਵੀ ਦੋਸ਼ ਲਗਾਏ ਹਨ। ਵੀਨਾ ਦੇ 2 ਪੁੱਤਰ ਤੇ 2 ਧੀਆਂ ਹਨ ਜੋ ਵਿਆਹੇ ਹੋਏ ਹਨ।
ਜੈਪਾਲ ਪਰਾਸ਼ਰ ਚਾਵਲ ਵਪਾਰੀ ਹੈ ਤੇ ਤਰਨਤਾਰਨ ਸਥਿਤ ਖਾਲਸਾ ਰੇਡ 'ਚ ਰਹਿਣ ਵਾਲੇ ਹਨ। ਉਨ੍ਹਾਂ ਦਾ ਵਿਆਹ 1972 'ਚ ਹੋਇਆ ਸੀ। ਵਿਆਹ ਦੇ ਇੰਨੇ ਸਾਲ ਪਤੀ-ਪਤਨੀ 'ਚ ਕੋਈ ਇੰਨੀ ਵੱਡੀ ਤਕਰਾਰ ਕਦੇ ਨਹੀਂ ਹੋਈ ਕਿ ਮਾਮਲਾ ਥਾਣੇ ਤਕ ਪਹੁੰਚ ਜਾਵੇ ਪਰ ਵਿਆਹ ਦੇ 45 ਸਾਲ ਬਾਅਦ ਅਜਿਹਾ ਹੋਣਾ ਸਭ ਨੂੰ ਹੈਰਾਨ ਕਰ ਰਿਹਾ ਹੈ।
ਵੀਨਾ ਨੇ ਅਦਾਲਤ 'ਚ ਦੱਸਿਆ ਕਿ ਉਸ ਦਾ ਪਤੀ, ਪੁੱਤਰ ਤੇ ਨੂੰਹ ਤਿੰਨੋਂ ਮਿਲ ਕੇ ਉਸ ਨੂੰ ਤੰਗ ਪਰੇਸ਼ਾਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ 6 ਮਹੀਨੇ ਪਹਿਲਾਂ ਉਨ੍ਹਾਂ ਦੀ ਮਾਂ ਦੀ ਮੌਤ ਹੋਈ ਹੈ, ਜਿਸ ਨੂੰ ਲੈ ਕੇ ਇਹ ਤਿੰਨੋਂ ਮਾਂ ਦੀ ਸੰਪਤੀ ਨੂੰ ਲੈ ਕੇ ਪਹਿਲਾਂ ਉਕਸਾਉਂਦੇ ਰਹੇ, ਜਦ ਮਨ੍ਹਾ ਕੀਤੇ ਤਾਂ ਕੁੱਟਮਾਰ ਕਰ ਉਸ ਨੂੰ ਘਰੋਂ ਕੱਢ ਦਿੱਤਾ। ਜਦ ਪੁਲਸ ਨੇ ਮਾਮਲੇ 'ਤੇ ਕੋਈ ਕਾਰਵਾਈ ਨਹੀਂ ਕੀਤੀ ਤਾਂ 3 ਸੰਤਬਰ 2017 ਨੂੰ ਅਦਾਲਤ ਦਾ ਦਰਵਾਜ਼ਾ ਖਟਖਟਾਇਆ।
ਅੰਮ੍ਰਿਤਸਰ ਦੀ ਅਦਾਲਤ 'ਚ ਇਹ ਕੇਸ ਚਲ ਰਿਹਾ ਹੈ ਤੇ ਜੁਡੀਸ਼ੀਅਲ ਮੈਜਿਸਟ੍ਰੇਟ ਜੋਗਿੰਦਰ ਸਿੰਘ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 12 ਅਕੂਤਬਰ 2017 ਤੈਅ ਕੀਤੀ ਹੈ।
ਬਲੂ ਵੇਲ੍ਹ ਗੇਮ ਨੇ ਵਧਾਈ ਸਰਕਾਰ ਦੀ ਚਿੰਤਾ, ਪਠਾਨਕੋਟ 'ਚ 10 ਹੋਰ ਵਿਦਿਆਰਥੀਆਂ 'ਤੇ ਸਾਇਆ
NEXT STORY