ਚੰਡੀਗੜ੍ਹ (ਸੁਸ਼ੀਲ) : ਕੈਨੇਡਾ ’ਚ ਰਹਿੰਦੇ ਆਪਣੇ ਰਿਸ਼ਤੇਦਾਰ ਨੂੰ ਜੇਲ੍ਹ ’ਚੋਂ ਛੁਡਵਾਉਣ ਦਾ ਝਾਂਸਾ ਦੇ ਕੇ ਸੈਕਟਰ-46 ਵਾਸੀ ਇਕ ਔਰਤ ਨਾਲ 75 ਲੱਖ ਰੁਪਏ ਦੀ ਧੋਖਾਧੜੀ ਕਰਨ ਵਾਲੇ ਗਿਰੋਹ ਦੇ ਮੈਂਬਰ ਨੂੰ ਸਾਈਬਰ ਸੈੱਲ ਨੇ ਬਿਹਾਰ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਬਿਹਾਰ ਦੀ ਗੰਡਕ ਕਾਲੋਨੀ ਵਾਸੀ ਆਦਰਸ਼ ਵਜੋਂ ਹੋਈ ਹੈ। ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਪੁਲਸ ਨੇ 7 ਮੋਬਾਈਲ ਫੋਨ ਅਤੇ 12 ਏ. ਟੀ. ਐੱਮ. ਅਤੇ 15 ਸਿਮ ਕਾਰਡ ਬਰਾਮਦ ਕੀਤੇ ਹਨ। ਜਾਂਚ ’ਚ ਸਾਹਮਣੇ ਆਇਆ ਹੈ ਕਿ ਜੇਲ੍ਹ ’ਚੋਂ ਛੁਡਵਾਉਣ ਦੇ ਨਾਂ ’ਤੇ ਧੋਖਾਧੜੀ ਕਰਨ ਵਾਲਾ ਗਿਰੋਹ ਸਾਊਦੀ ਅਰਬ ਤੋਂ ਆਪ੍ਰੇਟ ਹੁੰਦਾ ਹੈ ਅਤੇ ਆਦਰਸ਼ ਇਸ ਦਾ ਮੈਂਬਰ ਹੈ। ਮੁਲਜ਼ਮ ਆਦਰਸ਼ ਠੱਗੀ ਦੇ ਪੈਸੇ ਕ੍ਰਿਪਟੋਕਰੰਸੀ ਜ਼ਰੀਏ ਸਾਊਦੀ ਅਰਬ ’ਚ ਟਰਾਂਸਫਰ ਕਰਦਾ ਸੀ। ਸਾਈਬਰ ਸੈੱਲ ਨੇ ਮੁਲਜ਼ਮ ਨੂੰ ਜ਼ਿਲ੍ਹਾ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਚਾਰ ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ ਗਿਆ। ਸਾਈਬਰ ਸੈੱਲ ਦੇ ਐੱਸ. ਪੀ. ਕੇਤਨ ਬਾਂਸਲ ਨੇ ਦੱਸਿਆ ਕਿ 12 ਦਸੰਬਰ 2023 ਨੂੰ ਸੈਕਟਰ-46 ਦੇ ਰਹਿਣ ਵਾਲੇ ਭਾਗ ਸਿੰਘ ਦੀ ਪਤਨੀ ਨੂੰ ਫੋਨ ਆਇਆ ਸੀ ਕਿ ਕੈਨੇਡਾ ’ਚ ਰਹਿਣ ਵਾਲਾ ਉਨ੍ਹਾਂ ਦਾ ਰਿਸ਼ਤੇਦਾਰ ਪੰਮਾ ਜੇਲ੍ਹ ’ਚ ਬੰਦ ਹੈ। ਉਸ ਨੂੰ ਛੁਡਵਾਉਣ ਲਈ ਫੋਨ ਕਰਨ ਵਾਲੇ ਰਾਹੁਲ ਨੇ ਵੱਖ-ਵੱਖ ਬੈਂਕ ਖਾਤਿਆਂ ’ਚ 75 ਲੱਖ ਰੁਪਏ ਜਮ੍ਹਾ ਕਰਵਾਏ ਸਨ। ਸ਼ਿਕਾਇਤ ਮਿਲਣ ਤੋਂ ਬਾਅਦ ਸਾਈਬਰ ਸੈੱਲ ਨੇ ਮਾਮਲਾ ਦਰਜ ਕਰ ਕੇ ਇਸ ਗਿਰੋਹ ਨੂੰ ਕਾਬੂ ਕਰਨ ਲਈ ਇੰਸਪੈਕਟਰ ਰਣਜੀਤ ਸਿੰਘ ਦੀ ਅਗਵਾਈ ’ਚ ਸਪੈਸ਼ਲ ਟੀਮ ਦਾ ਗਠਨ ਕੀਤਾ ਸੀ।
ਇਹ ਵੀ ਪੜ੍ਹੋ : ਪਲਟ ਗਈ ਕਹਾਣੀ, ਭਾਜਪਾ ਦੀ ਰਣਨੀਤੀ ’ਤੇ ਫਿਰਿਆ ਪਾਣੀ
ਸਾਈਬਰ ਸੈੱਲ ਨੂੰ ਤਕਨੀਕੀ ਮਦਦ ਅਤੇ ਬੈਂਕ ਵੇਰਵਿਆਂ ਰਾਹੀਂ ਪਤਾ ਲੱਗਿਆ ਹੈ ਕਿ ਬਿਹਾਰ ਵਾਸੀ ਆਦਰਸ਼ ਦੇ ਖ਼ਾਤੇ ’ਚ 75 ਲੱਖ ਰੁਪਏ ਟਰਾਂਸਫਰ ਕੀਤੇ ਗਏ ਹਨ। ਸਾਈਬਰ ਸੈੱਲ ਨੇ ਮਾਮਲੇ ਦੀ ਜਾਂਚ ਕੀਤੀ ਹੈ ਅਤੇ ਮੁਲਜ਼ਮ ਦੀ ਲੋਕੇਸ਼ਨ ਲੈ ਕੇ ਉਸ ਨੂੰ 14 ਫਰਵਰੀ ਨੂੰ ਬਿਹਾਰ ਦੇ ਚੰਪਾਰਨ ਤੋਂ ਗ੍ਰਿਫ਼ਤਾਰ ਕੀਤਾ ਗਿਆ। ਸਾਈਬਰ ਸੈੱਲ ਨੇ ਮੁਲਜ਼ਮ ਨੂੰ ਚੰਡੀਗੜ੍ਹ ਲਿਆਂਦਾ ਅਤੇ ਅਦਾਲਤ ’ਚ ਪੇਸ਼ ਕਰ ਕੇ ਚਾਰ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ। ਪੁੱਛਗਿੱਛ ਦੌਰਾਨ ਮੁਲਜ਼ਮ ਆਦਰਸ਼ ਨੇ ਦੱਸਿਆ ਕਿ ਇਹ ਗਿਰੋਹ ਸਾਊਦੀ ਅਰਬ ਤੋਂ ਚਲਾਇਆ ਜਾਂਦਾ ਹੈ ਅਤੇ ਸਰਗਨਾ ਦੇ ਕਹਿਣ ’ਤੇ ਭਾਰਤ ’ਚ ਧੋਖਾਧੜੀ ਕਰਦਾ ਹੈ। ਉਹ ਧੋਖਾਧੜੀ ਲਈ ਬੈਂਕ ਖ਼ਾਤਾ ਅਤੇ ਸਿਮ ਕਾਰਡ ਮੁਹੱਈਆ ਕਰਵਾਉਂਦਾ ਸੀ। ਗਿਰੋਹ ਦੇ ਮੈਂਬਰ ਸਿਮ ਕਾਰਡਾਂ ਰਾਹੀਂ ਕਾਲਾਂ ਕਰ ਕੇ ਧੋਖਾਧੜੀਆਂ ਕਰਦੇ ਸਨ ਅਤੇ ਫਰਜ਼ੀ ਬੈਂਕ ਖ਼ਾਤਿਆਂ ’ਚ ਪੈਸੇ ਟਰਾਂਸਫਰ ਹੁੰਦੇ ਸਨ। ਉਸ ਨੇ ਦੱਸਿਆ ਕਿ ਧੋਖਾਧੜੀ ਦਾ ਪੈਸਾ ਕ੍ਰਿਪਟੋਕਰੰਸੀ ਰਾਹੀਂ ਅਰਬ ਦੇਸ਼ਾਂ ’ਚ ਟਰਾਂਸਫਰ ਹੁੰਦਾ ਸੀ।
ਇਹ ਵੀ ਪੜ੍ਹੋ : ਜਲੰਧਰ ’ਚ 23 ਫਰਵਰੀ ਨੂੰ ਛੁੱਟੀ ਦਾ ਐਲਾਨ
ਗੈਂਗ ਇੰਝ ਦਿੰਦਾ ਸੀ ਵਾਰਦਾਤਾਂ ਨੂੰ ਅੰਜਾਮ
ਗਿਰੋਹ ਦੇ ਮੈਂਬਰ ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਫੋਨ ਕਰਦੇ ਸਨ ਕਿਉਂਕਿ ਜ਼ਿਆਦਾਤਰ ਲੋਕਾਂ ਦੇ ਰਿਸ਼ਤੇਦਾਰ ਵਿਦੇਸ਼ਾਂ ’ਚ ਰਹਿੰਦੇ ਹਨ, ਮੈਂਬਰ ਵਕੀਲ ਬਣ ਕੇ ਲੋਕਾਂ ਨੂੰ ਫੋਨ ਕਰ ਕੇ ਰਿਸ਼ਤੇਦਾਰਾਂ ਦੇ ਜੇਲ੍ਹ ’ਚ ਹੋਣ ਬਾਰੇ ਜਾਣਕਾਰੀ ਦਿੰਦੇ ਸਨ। ਇਸ ਤੋਂ ਬਾਅਦ ਰਿਸ਼ਤੇਦਾਰ ਨੂੰ ਰਿਹਾਅ ਕਰਵਾਉਣ ਲਈ ਪੈਸੇ ਆਨਲਾਈਨ ਬੈਂਕ ਖਾਤੇ ’ਚ ਪੈਸੇ ਜਮ੍ਹਾ ਕਰਵਾਉਂਦੇ ਸਨ।
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ 2024 : ਕ੍ਰਿਕਟਰ ਸ਼ੁਭਮਨ ਗਿੱਲ ਨੂੰ ਬਣਾਇਆ ‘ਸਟੇਟ ਆਈਕੋਨ’
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e
3, 000 ਰੁਪਏ ਰਿਸ਼ਵਤ ਲੈਂਦਾ ਸੀਨੀਅਰ ਸਿਪਾਹੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
NEXT STORY