ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਦਿਨ-ਬ-ਦਿਨ ਵੱਧਦਾ ਹੀ ਜਾ ਰਿਹਾ ਹੈ। ਸ਼ਨੀਵਾਰ ਨੂੰ ਵੀ ਪੰਜਾਬ 'ਚ ਕੋਰੋਨਾ ਦੇ 2441 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ 76 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਹੁਣ ਤੱਕ ਰਾਜ 'ਚ 77057 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂਕਿ ਇਨ੍ਹਾਂ 'ਚੋਂ 2288 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਜ਼ਿਲ੍ਹਿਆਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ
ਪੰਜਾਬ 'ਚ ਅੱਜ ਜਿਥੇ ਵੱਡੀ ਗਿਣਤੀ 'ਚ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ 'ਚ ਲੁਧਿਆਣਾ ਦੇ 267, ਜਲੰਧਰ 313, ਪਟਿਆਲਾ 268, ਅੰਮ੍ਰਿਤਸਰ 257, ਐਸ. ਏ. ਐਸ. ਨਗਰ 331, ਬਠਿੰਡਾ 137, ਗੁਰਦਾਸਪੁਰ 118, ਸੰਗਰੂਰ 21, ਹੁਸ਼ਿਆਰਪੁਰ 110, ਫਿਰੋਜ਼ਪੁਰ 47, ਪਠਾਨਕੋਟ 100, ਫਰੀਦਕੋਟ 64, ਮੋਗਾ 39, ਕਪੂਰਥਲਾ 39, ਸ੍ਰੀ ਮੁਕਤਸਰ ਸਾਹਿਬ 72, ਬਰਨਾਲਾ 12, ਫਤਿਹਗੜ੍ਹ ਸਾਹਿਬ 24, ਫਾਜ਼ਿਲਕਾ 64, ਰੋਪੜ 42, ਤਰਨਤਾਰਨ 37, ਮਾਨਸਾ 40, ਐਸ. ਬੀ. ਐਸ. ਨਗਰ ਤੋਂ 39 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।
ਉਥੇ ਹੀ ਸੂਬੇ 'ਚ ਅੱਜ 63 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋ ਗਈ। ਜਿਨ੍ਹਾਂ 'ਚ ਅੰਮ੍ਰਿਤਸਰ 'ਚ 11, ਬਰਨਾਲਾ 4, ਬਠਿੰਡਾ 'ਚ 2, ਫਤੇਹਗਡ਼੍ਹ ਸਾਹਿਬ 3, ਗੁਰਦਾਸਪੁਰ 'ਚ 7, ਹੁਸ਼ਿਆਰਪੁਰ 'ਚ 5, ਜਲੰਧਰ 'ਚ 10, ਲੁਧਿਆਣਾ 'ਚ 14,ਕਪੂਰਥਲਾ 4, ਐਸ. ਏ. ਐਸ. ਨਗਰ 'ਚ 1, ਸ੍ਰੀ ਮੁਕਤਸਰ ਸਾਹਿਬ 'ਚ 1, ਮੋਗਾ 'ਚ 1, ਪਠਾਨਕੋਟ 'ਚ 1, ਪਟਿਆਲਾ 'ਚ 4, ਸੰਗਰੂਰ 'ਚ 2 ਰੂਪਨਗਰ 5 ਤੇ ਤਰਨਤਾਰਨ 'ਚ 1 ਦੀ ਕੋਰੋਨਾ ਕਾਰਣ ਮੌਤ ਹੋਈ ਹੈ।
ਗੁਰਦਾਸਪੁਰ ਜ਼ਿਲ੍ਹੇ 'ਚ 125 ਹੋਰ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ, 3 ਦੀ ਮੌਤ
NEXT STORY