ਸ੍ਰੀ ਮੁਕਤਸਰ ਸਾਹਿਬ, (ਪਵਨ, ਦਰਦੀ)- ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਪੁਲਸ ਨੇ 2 ਕਰੋੜ 37 ਲੱਖ ਰੁਪਏ ਦੀ ਠੱਗੀ ਕਰਨ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ 'ਚ 8 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ।
ਇਸ ਸਬੰਧ 'ਚ ਪੁਲਸ ਨੂੰ ਦਿੱਤੀ ਗਈ ਸ਼ਿਕਾਇਤ 'ਚ ਸੁਰਿੰਦਰ ਸਿੰਘ ਪੁੱਤਰ ਜਮੀਤ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਉਨ੍ਹਾਂ ਦੀਆਂ ਕੱਚੀ ਆੜ੍ਹਤ ਦੀਆਂ 3 ਫਰਮਾਂ ਹਨ ਅਤੇ 2013-14 'ਚ ਕੇਵਲ ਕ੍ਰਿਸ਼ਨ ਕੁਮਾਰ, ਸਿਧਾਰਥ ਕੁਮਾਰ, ਸੁਨੰਦਾ, ਦਿਵਿਆਰਥ ਕੁਮਾਰ, ਤਰੁਣ ਕੁਮਾਰ, ਰਾਜੀਵ ਓਬਰਾਏ, ਸੁਮਿਤ ਸਾਗਰ, ਯਸ਼ਪਾਲ ਸ਼ਰਮਾ ਵਾਸੀ ਸ਼ਕਤੀ ਭੋਗ ਫੂਡਜ਼ ਲਿਮਟਿਡ ਸਮਾਨੀਆ ਬਾਹੂ, ਜ਼ਿਲਾ ਕਰਨਾਲ ਨੂੰ ਮੇਰੀ ਗਾਰੰਟੀ 'ਤੇ ਸ੍ਰੀ ਮੁਕਤਸਰ ਸਾਹਿਬ ਦੀ ਅਨਾਜ ਮੰਡੀ 'ਚੋਂ ਮੇਰੀ ਆੜ੍ਹਤ ਅਤੇ ਹੋਰ ਆੜ੍ਹਤੀਆਂ ਨੇ ਬਾਸਮਤੀ ਦੀ ਫਸਲ ਵੇਚੀ ਸੀ। ਫਿਰ ਉਨ੍ਹਾਂ ਵਿਅਕਤੀਆਂ ਨੇ 2014-15 'ਚ ਧੋਖਾਦੇਹੀ ਕਰਨ ਦੀ ਨੀਅਤ ਨਾਲ ਫਿਰ ਤੋਂ ਨਵੀਂ ਦਾਣਾ ਮੰਡੀ 'ਚੋਂ ਆੜ੍ਹਤੀਆਂ ਤੋਂ ਬਾਸਮਤੀ ਦੀ ਸਵਾ 5 ਕਰੋੜ ਰੁਪਏ ਦੀ ਫਸਲ ਖਰੀਦੀ ਅਤੇ ਫਸਲ ਦੇ ਬਦਲੇ ਸਾਰੇ ਫਰਮਾਂ ਵਾਲਿਆਂ ਨੂੰ ਚੈੱਕ ਦੇ ਦਿੱਤੇ। ਫਰਮਾਂ ਨੂੰ ਦਿੱਤੇ ਚੈੱਕਾਂ 'ਚੋਂ 2 ਕਰੋੜ 37 ਲੱਖ ਰੁਪਏ ਦੇ ਤਿੰਨ ਚੈੱਕ ਬਾਊਂਸ ਹੋ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਿਅਕਤੀਆਂ ਨੇ ਪੂਰੀ ਬਾਸਮਤੀ ਦੀ ਫਸਲ ਵੇਚ ਕੇ ਪੈਸੇ ਆਪਣੇ ਕੋਲ ਰੱਖ ਲਏ ਹਨ ਪਰ ਜਦ ਉਨ੍ਹਾਂ ਲੋਕਾਂ ਤੋਂ ਰਹਿੰਦੇ 2 ਕਰੋੜ 37 ਲੱਖ ਰੁਪਏ ਮੰਗੇ ਤਾਂ ਉਨ੍ਹਾਂ ਪੈਸੇ ਦੇਣ ਦੀ ਬਜਾਏ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀ ਧਮਕੀਆਂ ਦਿੱਤੀਆਂ। ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਉਨ੍ਹਾਂ ਵਿਅਕਤੀਆਂ ਖਿਲਾਫ਼ ਧਾਰਾ 420, 406, 506, 120 ਬੀ ਦੇ ਅਧੀਨ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
55 ਅਧਿਆਪਕਾਂ ਨੂੰ ਮਿਲੇਗਾ ਸਟੇਟ ਐਵਾਰਡ, ਸਰਕਾਰ ਨੇ ਜਾਰੀ ਕੀਤੀ ਸੂਚੀ
NEXT STORY