ਜ਼ੀਰਕਪੁਰ (ਮੇਸ਼ੀ) : ਪੰਜਾਬ 'ਚ ਵਿਧਾਨਸਭਾ ਚੋਣਾਂ ਨੂੰ ਅੱਜ ਇੱਕ ਸਾਲ ਪੂਰਾ ਹੋ ਗਿਆ ਹੈ। ਇਸੇ ਦੌਰਾਨ ਨਗਰ ਕੌਂਸਲ ਦੇ ਪ੍ਰਧਾਨ ਨੂੰ ਝਟਕਾ ਦਿੰਦੇ ਹੋਏ 9 ਕਾਂਗਰਸੀ ਕੌਂਸਲਰ ਪਾਰਟੀ ਛੱਡ ਕੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ।
ਇਹ ਵੀ ਪੜ੍ਹੋ : ਸੜਕ ਹਾਦਸੇ ਨੇ ਬੁਝਾਇਆ ਘਰ ਦਾ ਚਿਰਾਗ, 6 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ
ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਵਾਲੇ ਕੌਂਸਲਰਾਂ ਵਿੱਚ ਵਾਰਡ ਨੰਬਰ-1 ਦੀ ਕੌਂਸਲਰ ਊਸ਼ਾ ਰਾਣੀ, ਵਾਰਡ ਨੰਬਰ-4 ਦੀ ਕੌਂਸਲਰ ਸੁਨੀਤਾ ਜੈਨ, ਵਾਰਡ ਨੰਬਰ-26 ਦੀ ਨਵਜੋਤ ਸਿੰਘ, ਵਾਰਡ ਨੰਬਰ-29 ਦੀ ਜਸਵਿੰਦਰ ਲੌਂਗੀਆ, ਵਾਰਡ ਨੰਬਰ-27 ਦੀ ਰੇਨੂੰ ਨਹਿਰੂ, ਵਾਰਡ ਨੰਬਰ-15 ਦੀ ਰਜਨੀ ਸ਼ਰਮਾ, ਵਾਰਡ ਨੰਬਰ-28 ਦੇ ਸੁਖਬੀਰ ਲੱਕੀ, ਵਾਰਡ ਨੰਬਰ-31 ਤੋਂ ਰਾਮ ਕੁਮਾਰ ਚੌਧਰੀ ਦੀ ਨੂੰਹ ਨੀਤੂ ਚੋਧਰੀ, ਵਾਰਡ ਨੰਬਰ-17 ਤੋਂ ਜਸਵਿੰਦਰ ਸਿੰਘ ਦੀ ਕੌਂਸਲਰ ਪਤਨੀ ਨੀਲਮ ਸੈਣੀ ਸਨ, ਜਿਨ੍ਹਾਂ ਦਾ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਪਾਰਟੀ ਵਿੱਚ ਸ਼ਾਮਲ ਹੋਣ ’ਤੇ ਸਵਾਗਤ ਕੀਤਾ।
ਇਹ ਵੀ ਪੜ੍ਹੋ : ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਸੂਬਾ ਸਰਕਾਰ ਵੱਲੋਂ ਲੋਕ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦਾ ਦਿੱਤਾ ਵੇਰਵਾ
ਜ਼ਿਕਰਯੋਗ ਹੈ ਕਿ ਵਿਧਾਨਸਭਾ ਚੋਣਾਂ ਦੇ ਨਤੀਜੇ ਵਿੱਚ ਕੁਲਜੀਤ ਸਿੰਘ ਰੰਧਾਵਾ ਦੇ ਵਿਧਾਇਕ ਬਣਨ ਉਪਰੰਤ ਵਾਰਡ ਨੰਬਰ-14 ਦੇ ਕੌਂਸਲਰ ਹਰਜੀਤ ਸਿੰਘ ਮਿੰਟਾ, ਵਾਰਡ ਨੰਬਰ-5 ਦੀ ਕੌਂਸਲਰ ਨੇਹਾ ਸ਼ਰਮਾ ਅਤੇ ਵਾਰਡ ਨੰਬਰ-6 ਦੇ ਕੌਂਸਲਰ ਅਜੀਤਪਾਲ ਸਿੰਘ ਪਹਿਲਾ ਹੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਚੁੱਕੇ ਹਨ, ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਖੇਮੇ ਦੇ ਕੌਂਸਲਰਾਂ ਦੀ ਗਿਣਤੀ 12 ਹੋ ਗਈ ਹੈ। ਉਕਤ ਕੌਂਸਲਰਾਂ ਦੇ ਪਾਰਟੀ ਵਿੱਚ ਸ਼ਾਮਲ ਹੋਣ 'ਤੇ ਵਿਧਾਇਕ ਰੰਧਾਵਾ ਨੇ ਦਾਅਵਾ ਕੀਤਾ ਕਿ ਜਲਦੀ ਹੀ ਨਗਰ ਕੌਾਸਲ ਵਿੱਚ ਆਮ ਆਦਮੀ ਪਾਰਟੀ ਦਾ ਪ੍ਰਧਾਨ ਬਣੇਗਾ।
ਪੰਜਾਬ ਪੁਲਸ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ 2 ਵਿਅਕਤੀ ਗ੍ਰਿਫ਼ਤਾਰ, ਅਮਰੀਕਾ ਤੱਕ ਜੁੜੀਆਂ ਤਾਰਾਂ
NEXT STORY