ਮੋਗਾ (ਸੰਦੀਪ ਸ਼ਰਮਾ) : ਕੋਰੋਨਾ ਲਾਗ ਦੀ ਬੀਮਾਰੀ ਦਾ ਪ੍ਰਕੋਪ ਅਜੇ ਵੀ ਜਾਰੀ ਹੈ। ਜ਼ਿਲ੍ਹੇ 'ਚ ਕੁਲ ਮ੍ਰਿਤਕਾਂ ਦੀ ਗਿਣਤੀ 84 ਹੋ ਗਈ ਹੈ ਅਤੇ ਸਿਹਤ ਮਹਿਕਮੇ ਦੀ ਰਿਪੋਰਟ ਅਨੁਸਾਰ ਅੱਜ 9 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪਾਜ਼ੇਟਿਵ ਕੇਸਾਂ ਦੀ ਗਿਣਤੀ ਜ਼ਿਲ੍ਹੇ 'ਚ 2527 ਹੋ ਗਈ ਹੈ। ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਦੱਸਿਆ ਕਿ ਸਿਹਤ ਮਹਿਕਮੇ ਵਲੋਂ 50,404 ਲਏ ਗਏ ਸੈਂਪਲਾਂ 'ਚੋਂ 47,392 ਲੋਕਾਂ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ। ਹੁਣ ਤੱਕ ਜ਼ਿਲ੍ਹੇ 'ਚ ਕੁਲ 62, 827 ਲੋਕਾਂ ਦੇ ਸੈਂਪਲਾਂ ਦ ਜਾਂਚ ਕੀਤੀ ਜਾ ਚੁੱਕੀ ਹੈ। ਅੱਜ ਤੱਕ ਜ਼ਿਲ੍ਹੇ ਦੇ 2388 ਪਾਜ਼ੇਟਿਵ ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ ਅਤੇ ਅਜੇ ਵੀ ਸਿਹਤ ਮਹਿਕਮੇ ਨੂੰ 614 ਮਰੀਜ਼ਾਂ ਦੀ ਰਿਪੋਰਟ ਦੀ ਉਡੀਕ ਹੈ। ਉਨ੍ਹਾਂ ਇਹ ਵੀ ਦੱਸਿਆ ਕਿ 55 ਮਰੀਜ਼ਾ ਨੂੰ ਘਰਾਂ 'ਚ ਕੁਆਰੰਟਾਈਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਬੀ. ਐੱਸ. ਐੱਫ. ਦੇ ਹੈੱਡ ਕਾਂਸਟੇਬਲ ਨਾਲ ਹੋਈ ਲੱਖਾਂ ਰੁਪਏ ਦੀ ਠੱਗੀ
ਬੁੱਧਵਾਰ ਨੂੰ ਕੋਰੋਨਾ ਕਾਰਨ 3 ਮਰੀਜ਼ਾਂ ਦੀ ਮੌਤ
ਦੱਸਣਯੋਗ ਹੈ ਕਿ ਬੁੱਧਵਾਰ ਨੂੰ ਜ਼ਿਲ੍ਹੇ 'ਚ ਸਿਹਤ ਮਹਿਕਮੇ ਦੇ ਅੰਕੜੇ ਵਿਚ 3 ਕੋਰੋਨਾ ਪੀੜਤਾਂ ਦੀ ਮੌਤ ਹੋ ਗਈ ਸੀ। ਬੇਸ਼ੱਕ ਇਨ੍ਹਾਂ 'ਚੋਂ 2 ਮ੍ਰਿਤਕ ਪਿਛਲੇ ਮਹੀਨੇ ਦੇ ਅੰਤ 'ਚ ਇਸ ਮਹਾਮਾਰੀ ਦੀ ਭੇਂਟ ਚੜੇ ਸਨ ਪਰ ਇਨ੍ਹਾਂ ਦੇ ਵਿਵਰਨ ਸਬੰਧੀ ਸਿਹਤ ਮਹਿਕਮੇ ਨੂੰ ਬੀਤੇ ਦਿਨੀਂ ਹੀ ਦਿਆਨੰਦ ਮੈਡੀਕਲ ਕਾਲਜ ਤੋਂ ਪੁਖ਼ਤਾ ਦਸਤਾਵੇਜ਼ ਪ੍ਰਾਪਤ ਹੋਏ ਹਨ, ਉਥੇ ਜ਼ਿਲ੍ਹਾ ਨਿਵਾਸੀ ਤੀਸਰਾ ਮ੍ਰਿਤਕ ਜਿਸਦੀ ਅੱਜ ਮੌਤ ਹੋਈ, ਉਹ ਲੁਧਿਆਣਾ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਭਰਤੀ ਸੀ।
ਇਹ ਵੀ ਪੜ੍ਹੋ : ਸਿੱਖਿਆ ਮਹਿਕਮੇ ਦਾ ਇਕ ਹੋਰ ਕਾਰਨਾਮਾ, ਚੱਕਰਾਂ ''ਚ ਪਾਏ ਮਾਪੇ
ਸਮਾਰਟ ਫ਼ੋਨਾਂ ਸਮੇਤ ਕਈ ਯੋਜਨਾਵਾਂ ਲਈ ਪੰਜਾਬ ਸਰਕਾਰ ਵਲੋਂ ਫੰਡ ਜਾਰੀ
NEXT STORY