ਜਲੰਧਰ, (ਜ.ਬ.)— ਮੋਟਰਸਾਈਕਲਾਂ 'ਚ ਹੋਈ ਮਾਮੂਲੀ ਟੱਕਰ ਦੀ ਰੰਜਿਸ਼ ਕਾਰਨ ਅੱਜ ਭਾਰਗੋ ਕੈਂਪ ਵਿਖੇ ਦੋ ਧਿਰਾਂ ਵਿਚ ਝਗੜਾ ਹੋ ਗਿਆ। ਇਸ ਦੌਰਾਨ ਤਲਵਾਰਾਂ ਅਤੇ ਇੱਟਾਂ ਤੱਕ ਚੱਲੀਆਂ। ਦੋਵਾਂ ਧਿਰਾਂ ਵਿਚ 5 ਲੋਕ ਜ਼ਖ਼ਮੀ ਹੋਏ ਹਨ। ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਪਹਿਲੀ ਧਿਰ ਦੇ ਜ਼ਖ਼ਮੀ ਤਰੁਣ ਜੈਨ ਨਿਵਾਸੀ ਭਾਰਗੋ ਕੈਂਪ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਉਸਦੀ ਮੋਟਰਸਾਈਕਲ ਦੀ ਟੱਕਰ ਦਵਿੰਦਰ ਉਰਫ ਬਿੰਦਰੀ ਨਿਵਾਸੀ ਅਬਾਦਪੁਰਾ ਨਾਲ ਹੋਈ ਸੀ। ਇਸੇ ਰੰਜਿਸ਼ ਕਾਰਨ ਬਿੰਦਰੀ ਦੁਪਹਿਰ ਦੇ ਸਮੇਂ ਆਪਣੇ ਸਾਥੀਆਂ ਸਮੇਤ ਭਾਰਗੋ ਕੈਂਪ ਉਸਦੀ ਜੈਨ ਨੋਟਾਂ ਵਾਲੀ ਦੁਕਾਨ 'ਤੇ ਆਇਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸਦੇ ਭਰਾ ਵਰੁਣ ਜੈਨ ਅਤੇ ਜੋਤੀ ਨੂੰ ਜ਼ਖ਼ਮੀ ਕਰ ਦਿੱਤਾ। ਉਥੇ ਦੂਸਰੀ ਧਿਰ ਦੇ ਜ਼ਖ਼ਮੀ ਬਿੰਦਰੀ ਨੇ ਪਹਿਲੀ ਧਿਰ 'ਤੇ ਹਮਲੇ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਆਪਣੇ ਬੱਚਿਆਂ ਨਾਲ ਬਾਜ਼ਾਰ ਸ਼ਾਪਿੰਗ ਕਰਨ ਜਾ ਰਿਹਾ ਸੀ, ਉਸਦੇ ਬੇਟੇ ਦਾ ਅੱਜ ਜਨਮ ਦਿਨ ਸੀ। ਪਹਿਲਾਂ ਤੋਂ ਹੀ ਦਿਲ ਵਿਚ ਰੰਜਿਸ਼ ਰੱਖ ਕੇ ਤਰੁਣ ਨੇ ਉਸਨੂੰ ਘੇਰਾ ਪਾ ਕੇ ਹਮਲਾ ਕਰ ਦਿੱਤਾ। ਨਾਲ ਹੀ ਉਸਨੂੰ ਬਚਾਉਣ ਆਏ ਦੋਸਤ ਸਵਰੂਪ ਨਿਵਾਸੀ ਕੋਟ ਸਦੀਕ ਨੂੰ ਜ਼ਖ਼ਮੀ ਕਰ ਦਿੱਤਾ। ਮਾਮਲੇ ਦੀ ਜਾਂਚ ਥਾਣਾ ਭਾਰਗੋ ਕੈਂਪ ਦੀ ਪੁਲਸ ਦੁਆਰਾ ਕੀਤੀ ਜਾ ਰਹੀ ਹੈ।
ਕਿਸਾਨ ਸੰਘਰਸ਼ ਕਮੇਟੀ ਨੇ ਦਿੱਤੇ ਵਿਧਾਇਕਾਂ ਦੇ ਘਰਾਂ ਮੂਹਰੇ ਰੋਸ ਧਰਨੇ
NEXT STORY