ਧੂਰੀ, (ਸੰਜੀਵ ਜੈਨ)- ਲੰਘੀ ਸ਼ਾਮ ਪਿੰਡ ਕਹੇਰੂ ਨੇੜੇ ਅਾਂਡਿਆਂ ਨਾਲ ਭਰੇ ਇਕ ਟਰੱਕ ਨੂੰ ਅੱਗ ਲੱਗ ਗਈ। ਥਾਣਾ ਸਦਰ ਧੂਰੀ ਦੇ ਏ. ਐੱਸ. ਆਈ. ਮਨਜੀਤ ਸਿੰਘ ਨੇ ਦੱਸਿਆ ਕਿ ਉਕਤ ਅਾਂਡਿਆਂ ਨਾਲ ਭਰਿਆ ਟਰੱਕ ਧੂਰੀ ਤੋਂ ਬਰਨਾਲਾ ਵੱਲ ਜਾ ਰਿਹਾ ਸੀ ਕਿ ਪਿੰਡ ਕਹੇਰੂ ਵਿਖੇ ਇਸਨੂੰ ਅਚਾਨਕ ਅੱਗ ਲੱਗ ਗਈ, ਜਿਸ ’ਤੇ ਪਿੰਡ ਦੇ ਲੋਕਾਂ ਅਤੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਕਾਬੂ ਪਾਇਆ ਗਿਆ ਹੈ। ਉਨ੍ਹਾਂ ਇਸ ਹਾਦਸੇ ’ਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋਣ ਦੇ ਨਾਲ-ਨਾਲ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਲਿਆ ਅਹਿਮ ਫ਼ੈਸਲਾ
NEXT STORY