ਅਬੋਹਰ (ਸੁਨੀਲ)–ਬੀਤੀ ਸ਼ਾਮ ਅਬੋਹਰ-ਹਨੂੰਮਾਨਗੜ੍ਹ ਰੋਡ ’ਤੇ ਨਾਮਦੇਵ ਚੌਕ ’ਤੇ ਦੋ ਸਪੇਅਰ ਪਾਰਟਸ ਦੀਆਂ ਦੁਕਾਨਾਂ ’ਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਦੁਕਾਨ ’ਚ ਰੱਖੇ ਦੋ ਸਿਲੰਡਰ ਫਟਣ ਕਾਰਨ ਇਕ ਵੱਡਾ ਧਮਾਕਾ ਹੋਇਆ। ਐਤਵਾਰ ਨੂੰ ਦੁਕਾਨਾਂ ਬੰਦ ਹੋਣ ਕਰ ਕੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਉੱਥੇ ਖੜੀ ਇਕ ਸਕੂਲ ਵੈਨ ਨੂੰ ਅੱਗ ਲੱਗ ਗਈ ਅਤੇ ਦੁਕਾਨ ’ਚ ਪਿਆ ਸਾਮਾਨ ਵੀ ਸੜ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਇਹ ਵੀ ਪੜ੍ਹੋ-ਪੰਜਾਬ 'ਚ ਵੱਡੀ ਵਾਰਦਾਤ ਨਾਕਾਮ, 6 ਖ਼ਤਰਨਾਕ ਮੁਲਜ਼ਮ ਗ੍ਰਿਫ਼ਤਾਰ
ਜਾਣਕਾਰੀ ਅਨੁਸਾਰ ਅੱਗ ਲੱਗਣ ਦੀ ਇਹ ਘਟਨਾ ਬੀਤੀ ਸ਼ਾਮ ਨਾਮਦੇਵ ਚੌਕ ਨੇੜੇ ਗਲੀ ’ਚ ਕ੍ਰਿਸ਼ਨ ਕੁਮਾਰ ਅਤੇ ਹਰੀਸ਼ ਦੀਆਂ ਦੁਕਾਨਾਂ ’ਚ ਵਾਪਰੀ, ਜਿੱਥੇ ਸਪੇਅਰ ਪਾਰਟਸ ਦੀਆਂ ਦੁਕਾਨਾਂ ਹਨ। ਅੱਗ ਲੱਗਣ ਕਾਰਨ ਦੋ ਸਿਲੰਡਰ ਫਟ ਗਏ, ਜਦੋਂ ਕਿ ਪੰਜ ਸਿਲੰਡਰਾਂ ਨੂੰ ਬਾਹਰ ਕੱਢ ਲਿਆ ਗਿਆ। ਫਾਇਰ ਵਿਭਾਗ ਦੀ ਟੀਮ ਇੰਚਾਰਜ ਬਰਿੰਦਰ ਕੁਮਾਰ ਦੀ ਅਗਵਾਈ ਹੇਠ ਕਾਫੀ ਜੱਦੋ-ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਐਤਵਾਰ ਹੋਣ ਕਰ ਕੇ ਦੁਕਾਨਾਂ ਬੰਦ ਸਨ, ਨਹੀਂ ਤਾਂ ਵੱਡਾ ਹਾਦਸਾ ਹੋ ਸਕਦਾ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਦਿਲ ਦਹਿਲਾਉਣ ਵਾਲੀ ਘਟਨਾ, ਆਵਾਰਾ ਕੁਤਿਆਂ ਨੇ ਬੱਚੇ ਨੂੰ ਨੋਚ-ਨੋਚ ਦਿੱਤੀ ਦਰਦਨਾਕ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਖ਼ਬਰ : ਭਲਕੇ ਜਲੰਧਰ ਅਤੇ ਲੁਧਿਆਣਾ ਵਿਚ ਬੰਦ ਦੀ ਕਾਲ, ਸੋਚ ਸਮਝ ਕੇ ਨਿਕਲਿਓ ਘਰੋਂ ਬਾਹਰ
NEXT STORY