ਦੀਨਾਨਗਰ (ਹਰਜਿੰਦਰ ਗੋਰਾਇਆ): ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪਿੰਡ ਝਬਕਰਾ ਦੀ ਬਣੀ ਨਵੀਂ ਪੰਚਾਇਤ ਵੱਲੋਂ ਇੱਕ ਸਲਾਂਘਾਯੋਗ ਕਦਮ ਚੁੱਕਿਆ ਗਿਆ ਹੈ। ਪੰਚਾਇਤ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਜਿੱਥੇ ਨਸ਼ੇ ਦੇ ਕਾਰੋਬਾਰ ਨੂੰ ਨੱਥ ਪਾਉਣ ਲਈ ਪੂਰੀ ਤਰ੍ਹਾਂ ਨਾਲ ਸਿਕੰਜਾ ਕੱਸਿਆ ਜਾ ਰਿਹਾ ਹੈ। ਉੱਥੇ ਸਾਡੀ ਪੰਚਾਇਤਾ ਦੀ ਵੀ ਜਿੰਮੇਵਾਰੀ ਬਣਦੀ ਹੈ ਕਿ ਆਪਣੇ ਆਪਣੇ ਪਿੰਡਾਂ ਅੰਦਰ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਅਤੇ ਕਿਸਾਨਾਂ ਦੇ ਟਿਊਵੈਬਲਾ ਸਮੇਤ ਹੋਰ ਛੋਟੀਆਂ ਮੋਟੀਆਂ ਪਿੰਡਾਂ ਅੰਦਰ ਚੋਰੀਆਂ ਕਰਨ ਵਾਲੇ ਲੋਕਾਂ ਖਿਲਾਫ ਡੱਟ ਕੇ ਵਿਰੋਧ ਕੀਤਾ ਜਾਵੇ। ਪੰਚਾਇਤ ਖੜੇਗੀ ਤੇ ਇਨ੍ਹਾਂ ਲੋਕਾਂ ਖਿਲਾਫ ਖੁਦ ਕਾਰਵਾਈ ਲਈ ਪੁਲਸ ਨੂੰ ਸਿਫਾਰਿਸ਼ ਕੀਤੀ ਜਾਵੇਗੀ ਤਾਂ ਕਿ ਆਉਣ ਵਾਲੇ ਦਿਨਾਂ ਵਿੱਚ ਜੋ ਪਿੰਡ ਅੰਦਰ ਅਲੱਗ ਅਲੱਗ ਪ੍ਰਕਾਰ ਦਾ ਨਸ਼ੇ ਦਾ ਕਾਰੋਬਾਰ ਹੋ ਰਿਹਾ ਹੈ ਉਸ ਨੂੰ ਨੱਥ ਪਾਈ ਜਾ ਸਕੇ।
ਇਸ ਮੌਕੇ ਗੱਲਬਾਤ ਕਰਦੇ ਹੋਏ ਸਰਪੰਚ ਧਰਮਿੰਦਰ ਸਿੰਘ, ਪੰਚਾਇਤ ਮੈਂਬਰ ਮੰਗਲ ਸਿੰਘ, ਰਾਜ ਸਿੰਘ,ਰਸ਼ਪਾਲ ਸਿੰਘ ਦਰਮੇਜ ਸਿੰਘ ਗੋਗਾ, ਨਰਿੰਦਰ ਸਿੰਘ, ਨੰਬਰਦਾਰ ਨਿਰੰਜਨ ਸਿੰਘ ਅਤੇ ਦੇਸਰਾਜ ਆਦਿ ਨੇ ਦੱਸਿਆ ਕਿ ਉਨ੍ਹਾਂ ਪੁਲਸ ਪ੍ਰਸ਼ਾਸਨ ਨੂੰ ਕੋਲੋਂ ਵੀ ਮੰਗ ਕੀਤੀ ਹੈ ਕਿ ਨਸ਼ੇ ਦੇ ਕਾਰੋਬਾਰ ਕਰਨ ਵਾਲੇ ਸੌਦਾਗਰਾਂ ਖਿਲਾਫ ਪੂਰੀ ਸਖਤੀ ਨਾਲ ਸਿਕੰਜਾ ਕੱਸਿਆ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਅੱਜ ਆਪਣੇ ਪਿੰਡ ਅੰਦਰ ਲਾਊਡ ਸਪੀਕਰ ਰਾਹੀ ਅਨਾਉਂਸਮੈਂਟ ਕਰਵਾਈ ਗਈ ਹੈ ਕਿ ਜਿਹੜਾ ਵਿਅਕਤੀ ਪਿੰਡ ਅੰਦਰ ਨਸ਼ੇ ਦਾ ਕਾਰੋਬਾਰ ਜਿਵੇਂ ਚਿੱਟਾ ਮੈਡੀਕਲ ਨਸ਼ਾ ਸਮੇਤ ਸ਼ਰਾਬ ਜੂਆ ਅਤੇ ਚੋਰੀਆਂ ਦਾ ਧੰਦਾ ਕਰੇਗਾ ਉਹਨਾਂ ਖਿਲਾਫ ਪੰਚਾਇਤ ਖੁਦ ਡੱਟ ਕੇ ਕਾਰਵਾਈ ਕਰਾਏਗੀ। ਪਿੰਡ ਅੰਦਰ ਜੋ ਕੁਝ ਸ਼ਰਾਰਤੀ ਅਨਸਰ ਇਨ੍ਹਾਂ ਕਾਰੋਬਾਰਾਂ ਨਾਲ ਜੁੜੇ ਹੋਏ ਹਨ, ਉਨ੍ਹਾਂ ਨੂੰ ਇਹ ਕਾਰੋਬਾਰ ਛੱਡ ਕੇ ਆਪਣਾ ਹੋਰ ਕੋਈ ਧੰਦਾ ਅਪਣਾ ਲੈਣਾ ਚਾਹੀਦਾ ਹੈ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਕਾਰਵਾਈ ਲਈ ਤਿਆਰ ਰਹਿਣ। ਉਨ੍ਹਾਂ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਕੋਲ ਵੀ ਮੰਗ ਕੀਤੀ ਹੈ ਕਿ ਪਿੰਡ ਅੰਦਰ ਇਸ ਧੰਦੇ ਨਾਲ ਜੁੜੇ ਲੋਕਾਂ ਵਿਰੁੱਧ ਪੂਰੀ ਸਖਤੀ ਨਾਲ ਸਿਕੰਜਾ ਕੱਸਿਆ ਜਾਵੇ ਤਾਂ ਕਿ ਆਉਣ ਵਾਲੀ ਨੌਜਵਾਨ ਪੀੜੀ ਇਸ ਦੀ ਲਪੇਟ ਵਿੱਚ ਨਾ ਆ ਸਕੇ।
ਪੰਜਾਬ ਪੁਲਸ ਨੇ ਗੈਂਗਸਟਰ ਦਾ ਕਰ'ਤਾ ਐਨਕਾਊਂਟਰ, ਤਾੜ-ਤਾੜ ਚੱਲੀਆਂ ਗੋਲੀਆਂ (ਵੀਡੀਓ)
NEXT STORY