ਨਡਾਲਾ- ਕਸਬਾ ਨਡਾਲਾ ਦੀ ਚੜ੍ਹਦੇ ਪਾਸੇ, ਫਿਰਨੀ ਵਾਲੀ ਸੜਕ ਇਸ ਸਮੇਂ ਨਰਕ ਦਾ ਨਮੂਨਾ ਬਣੀ ਹੋਈ ਹੈ। ਪਿਛਲੇ ਇਕ ਦਹਾਕੇ ਤੋਂ ਇਸ ਦੀ ਕਿਸੇ ਨੇ ਵੀ ਸਾਰ ਨਹੀਂ ਲਈ। ਇਸ ਸੜਕ ਤੋਂ ਲੰਘ ਕੇ ਕਈ ਵਿਦਿਆਰਥੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਤੇ ਹੋਰ ਸਕੂਲਾਂ ਨੂੰ ਜਾਂਦੇ ਹਨ। ਹਰ ਵੇਲੇ ਇਥੇ ਗੰਦਾ ਪਾਣੀ ਹੋਣ ਨਾਲ ਲੰਘਦੇ ਸਕੂਲੀ ਬੱਚਿਆਂ ਦੇ ਕੱਪੜੇ ਖਰਾਬ ਹੋ ਜਾਂਦੇ ਹਨ।
ਇਸ ਤੋਂ ਇਲਾਵਾ ਇਸ ਰਸਤੇ ਰਾਹੀਂ ਅਨੇਕਾਂ ਸੰਗਤਾਂ ਹਨੇਰ ਸਾਰ ਗੁਰਦੁਆਰਾ ਬਾਉਲੀ ਸਾਹਿਬ ਵੀ ਜਾਂਦੀਆਂ ਹਨ। ਤਹਿਸੀਲਦਾਰ ਮੇਹਰ ਸਿੰਘ ਦੇ ਘਰ ਅੱਗੇ ਬਣਿਆ ਟੋਇਆ ਛੱਪੜ ਦਾ ਰੂਪ ਧਾਰਨ ਕਰ ਰਿਹਾ ਹੈ। ਇਸ ਸਬੰਧੀ ਸਕੂਲ ਡਾਇਰੈਕਟਰ ਪ੍ਰੋ. ਆਸਾ ਸਿੰਘ ਘੁੰਮਣ, ਸਾਬਕਾ ਐੱਸ. ਪੀ. ਪੂਰਨ ਸਿੰਘ ਘੁੰਮਣ, ਜਿੰਮੀ ਆਹੂਜਾ ਤੇ ਕਈ ਹੋਰਾਂ ਨੇ ਸੜਕ ਦੀ ਮੁਰੰਮਤ ਕਰਕੇ ਗੰਦਗੀ ਤਂੋ ਨਿਜਾਤ ਦਿਵਾਉਣ ਦੀ ਮੰਗ ਕੀਤੀ ਹੈ।
ਜੰਗਲਾਤ ਕਾਮਿਆਂ ਨੂੰ ਪਿਛਲੇ 10 ਮਹੀਨਿਆਂ ਤੋਂ ਨਹੀਂ ਮਿਲੀ ਤਨਖਾਹ
NEXT STORY