ਦੀਨਾਨਗਰ (ਹਰਜਿੰਦਰ ਗੋਰਾਇਆ)-ਅੱਜ ਦੀਨਾਨਗਰ ਅਧੀਨ ਆਉਂਦੇ ਪਿੰਡ ਪੰਡੋਰੀ ’ਚ ਲੱਗੇ ਵਿਸਾਖੀ ਦੇ ਮੇਲੇ ਵਿਚ ਇਕ ਪਰਿਵਾਰ ਦੇ ਪਿੰਡ ਪੁਰਾਣਾ ਸ਼ਾਲਾ ਤੋਂ ਤਿੰਨ ਬੱਚਿਆਂ ਸਮੇਤ ਕੁਝ ਔਰਤਾਂ ਅਤੇ ਵਿਅਕਤੀਆਂ ਸਮੇਤ ਮੇਲਾ ਵੇਖਣ ਆਏ 8 ਜੀਆਂ ਦੀ ਸਵਿਫਟ ਕਾਰ ਨੂੰ ਭਿਆਨਕ ਅੱਗ ਲੱਗ ਗਈ। ਕਾਰ ’ਚ ਮੌਜੂਦ ਸਵਾਰੀਆਂ ਨੇ ਭੱਜ ਕੇ ਬਚਾਈ ਜਾਨ, ਮਿੰਟਾਂ-ਸਕਿੰਟਾਂ ’ਚ ਹੀ ਕਾਰ ਸੜ ਕੇ ਸਵਾਹ ਹੋ ਗਈ।
ਇਹ ਵੀ ਪੜ੍ਹੋ : ਪੰਜਾਬ ਛੱਡਣ ਲਈ ਤਿਆਰ ਹੋਏ ਇੰਦਰਜੀਤ ਨਿੱਕੂ, ਜਾਣੋ ਕੀ ਹੈ ਮਜਬੂਰੀ ?
ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਅਤੇ ਪੁਲਸ ਪ੍ਰਸ਼ਾਸਨ ਦੀ ਜੱਦੋ-ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਇਸ ਦੌਰਾਨ ਮੌਕੇ ’ਤੇ ਪਹੁੰਚੇ ਹਰਮਿੰਦਰ ਸਿੰਘ ਐੱਸ. ਐੱਚ. ਓ. ਪੁਰਾਣਾ ਸ਼ਾਲਾ ਨੇ ਦੱਸਿਆ ਕਿ ਪੰਡੋਰੀ ਧਾਮ ਵਿਖੇ ਮੇਲਾ ਵੇਖਣ ਆਏ ਪਿੰਡ ਪੁਰਾਣਾ ਸ਼ਾਲਾ ਦੇ ਵਿਅਕਤੀ ਦੀ ਕਾਰ ਨੂੰ ਅੱਗ ਲੱਗੀ ਹੈ। ਅਸੀਂ ਅੱਗ ਦੇ ਕਾਰਨਾਂ ਦਾ ਪਤਾ ਲਗਾ ਰਹੇ ਹਾਂ ਕਿ ਕਿਵੇਂ ਅੱਗ ਲੱਗੀ ਹੈ।
ਇਹ ਖ਼ਬਰ ਵੀ ਪੜ੍ਹੋ : ਵਿਜੀਲੈਂਸ ਦਫ਼ਤਰ ’ਚੋਂ ਨਿਕਲਦਿਆਂ ਬੋਲੇ ਸਾਬਕਾ CM ਚੰਨੀ, ‘ਮੇਰੇ ਖਿਲਾਫ਼ ਰਚੀ ਜਾ ਰਹੀ ਸਾਜ਼ਿਸ਼’
ਵਿਸਾਖੀ ਮੌਕੇ ਫਰੀਦਕੋਟ 'ਚ ਵਾਪਰੀ ਵੱਡੀ ਘਟਨਾ, ਨਹਿਰ 'ਚ ਡਿੱਗੀ ਕਾਰ, 3 ਦੋਸਤ ਪਾਣੀ 'ਚ ਰੁੜ੍ਹੇ
NEXT STORY