ਮੋਗਾ (ਕਸ਼ਿਸ਼)- ਮੋਗਾ ਦੇ ਪਿੰਡ ਸਮਾਲਸਰ 'ਚ ਹਾਂਗਕਾਂਗ 'ਚ ਰਹਿਣ ਵਾਲੇ ਇਕ ਵਿਅਕਤੀ ਦੀਆਂ ਦੋ ਧੀਆਂ ਦੀ ਦੇਖਭਾਲ ਲਈ ਰੱਖੀ ਗਈ ਇਕ ਔਰਤ ਨੇ ਘਰ 'ਚੋਂ 12 ਤੋਲੇ ਸੋਨਾ ਅਤੇ 70 ਹਜ਼ਾਰ ਦੀ ਨਕਦੀ ਚੋਰੀ ਕਰ ਲਈ। ਜਾਣਕਾਰੀ ਦਿੰਦਿਆਂ ਡੀ.ਐੱਸ.ਪੀ ਬਾਘਾ ਪੁਰਾਣਾ ਦਿਲਬਾਗ ਸਿੰਘ ਨੇ ਦੱਸਿਆ ਕਿ ਹਾਂਗਕਾਂਗ ਦੇ ਰਹਿਣ ਵਾਲੇ ਰਣਦੀਪ ਸਿੰਘ ਸੰਧੂ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਦੇ ਘਰੋਂ ਸੋਨਾ ਅਤੇ ਨਕਦੀ ਚੋਰੀ ਹੋ ਗਈ ਹੈ, ਜਿਸ ਦਾ ਸਾਨੂੰ ਸ਼ੱਕ ਹੈ ਕਿ ਸਤਨਾਮ ਕੌਰ ਨੇ ਹੀ ਚੋਰੀ ਕੀਤੇ ਹਨ।
ਇਹ ਵੀ ਪੜ੍ਹੋ- ਪੰਜਾਬ ਦੇ ਬੱਚੇ ਦੀ ਛੋਟੀ ਉਮਰ ’ਚ ਵੱਡੀ ਪ੍ਰਾਪਤੀ, ਵੱਡੀਆਂ ਮੱਲਾਂ ਮਾਰ ਜ਼ਿਲ੍ਹੇ ਦਾ ਕੀਤਾ ਨਾਂ ਰੋਸ਼ਨ
ਉਨ੍ਹਾਂ ਨੇ ਦੱਸਿਆ ਮੇਰੇ ਮੁੰਡੇ ਸੰਦੀਪ ਸਿੰਘ ਦੀਆਂ ਦੋ ਧੀਆਂ ਦੀ ਦੇਖਭਾਲ ਲਈ ਸਤਨਾਮ ਕੌਰ ਹਾਂਗਕਾਂਗ ਗਈ ਸੀ ਅਤੇ ਦੋ ਮਹੀਨੇ ਪਹਿਲਾਂ ਹੀ ਵਾਪਸ ਆਈ ਸੀ। ਇਸ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਸਤਨਾਮ ਕੌਰ ਨੂੰ ਚੋਰੀ ਦੇ ਸਾਮਾਨ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਦੋ ਮੋਟਰਸਾਈਕਲਾਂ ਦੀ ਟੱਕਰ ਨੇ 2 ਘਰਾਂ 'ਚ ਵਿਛਾਏ ਸਥੱਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਬੱਚੇ ਦੀ ਛੋਟੀ ਉਮਰ ’ਚ ਵੱਡੀ ਪ੍ਰਾਪਤੀ, ਵੱਡੀਆਂ ਮੱਲਾਂ ਮਾਰ ਜ਼ਿਲ੍ਹੇ ਦਾ ਕੀਤਾ ਨਾਂ ਰੌਸ਼ਨ
NEXT STORY