ਕਪੂਰਥਲਾ (ਓਬਰਾਏ)-ਵਿਦੇਸ਼ਾਂ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਹੋਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਅਜਿਹਾ ਹੀ ਇਕ ਹੋਰ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ 33 ਸਾਲਾ ਨੌਜਵਾਨ ਦੀ ਬ੍ਰੇਨ ਅਟੈਕ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਵਰਿੰਦਰ ਸਿੰਘ ਵਜੋਂ ਹੋਈ ਹੈ, ਜੋਕਿ ਕਪੂਰਥਲਾ ਦੇ ਪਿੰਡ ਮੰਡੇਰ ਬੇਟ ਦਾ ਵਸਨੀਕ ਸੀ ਅਤੇ ਕਰੀਬ 4 ਦਿਨ ਪਹਿਲਾਂ ਹੀ ਕੈਨੇਡਾ ਚੰਗੇ ਭਵਿੱਖ ਦੀ ਤਲਾਸ਼ ਵਿੱਚ ਗਿਆ ਸੀ, ਪੰਜਵੇਂ ਦਿਨ ਉਸ ਦੀ ਮੌਤ ਦੀ ਖ਼ਬਰ ਮਿਲ ਗਈ। ਜਿਵੇਂ ਹੀ ਇਹ ਖ਼ਬਰ ਪਿੰਡ ਵਿੱਚ ਪਹੁੰਚੀ ਤਾਂ ਇਲਾਕੇ ਭਰ ਵਿੱਚ ਸੋਗ ਦੀ ਲਹਿਰ ਫੈਲ ਗਈ।

ਨਹੀਂ ਵੇਖ ਹੁੰਦੀ ਧਾਹਾਂ ਮਾਰਦੀ ਮਾਂ
ਧਾਹਾਂ ਮਾਰ-ਮਾਰ ਰੋਂਦੀ ਮਾਂ ਪੁੱਤਰ ਨੂੰ ਆਵਾਜ਼ਾਂ ਮਾਰਦੀ ਕਹਿ ਰਹੀ ਹੈ ਕਿ ਮੇਰੀ ਤਾਂ ਦੁਨੀਆ ਹੀ ਤੇਰੇ ਨਾਲ ਵੱਸਦੀ ਸੀ ਪੁੱਤਰਾ, ਮੈਂ ਕਿੱਥੋਂ ਤੈਨੂੰ ਲੱਭਾਂਗੀ। ਮੇਰੇ ਪੱਲੇ ਕੁਝ ਨਹੀਂ ਛੱਡ ਕੇ ਗਿਆ, ਮੇਰੀ ਤਾਂ ਦੁਨੀਆ ਹੀ ਉੱਜੜ ਗਈ ਹੈ। ਅਸੀਂ ਤਾਂ ਜਿਊਂਦੇ ਹੀ ਮਰ ਗਏ ਹਾਂ। 12 ਤਾਰੀਖ਼ ਨੂੰ ਜਲੰਧਰ ਤੋਂ ਦਿੱਲੀ ਲਈ ਚਾਵਾਂ ਨਾਲ ਪੁੱਤ ਨੂੰ ਰਵਾਨਾ ਕੀਤਾ ਸੀ। ਆਖ਼ਰੀ ਗੱਲਬਾਤ ਪੁੱਤਰ ਦੇ ਨਾਲ ਹੀ 14 ਤਾਰੀਖ਼ ਨੂੰ ਹੋਈ ਸੀ, ਜਦੋਂ ਉਸ ਨੇ ਉਥੇ ਨਵਾਂ ਸਿਮ ਲਿਆ ਸੀ।

ਲੜਕੇ ਦੇ ਪਰਿਵਾਰ ਨੇ ਭਰੇ ਮਨ ਨਾਲ ਦੱਸਿਆ ਕਿ ਅਜੇ ਤਾਂ ਪਰਿਵਾਰ ਵਰਿੰਦਰ ਸਿੰਘ ਦੇ ਵਿਦੇਸ਼ ਜਾਣ ਦੀਆਂ ਖ਼ੁਸ਼ੀਆਂ ਮਨਾ ਰਿਹਾ ਸੀ ਤਾਂ ਉੱਪਰੋਂ ਇਹ ਮਨਹੂਸ ਖ਼ਬਰ ਪਹੁੰਚ ਗਈ। ਪਰਿਵਾਰ ਨੇ ਮ੍ਰਿਤਕ ਵਰਿੰਦਰ ਸਿੰਘ ਦਾ ਮ੍ਰਿਤਕ ਸਰੀਰ ਭਾਰਤ ਲਿਆਉਣ ਵਾਸਤੇ ਪੰਜਾਬ ਸਰਕਾਰ ਅਤੇ ਸਿੱਖ ਸੰਸਥਾਵਾਂ ਨੂੰ ਮਦਦ ਦੀ ਗੁਹਾਰ ਲਗਾਈ ਹੈ।
ਇਹ ਵੀ ਪੜ੍ਹੋ-ਅਮਰੀਕਾ ਤੋਂ ਲਾਸ਼ ਬਣ ਪਰਤੇ ਪੁੱਤ ਨੂੰ ਵੇਖ ਧਾਹਾਂ ਮਾਰ ਰੋਇਆ ਪਰਿਵਾਰ, ਸਿਰ 'ਤੇ ਸਿਹਰਾ ਸਜਾ ਦਿੱਤੀ ਅੰਤਿਮ ਵਿਦਾਈ


ਇਹ ਵੀ ਪੜ੍ਹੋ- ਪਾਸਪੋਰਟ ਅਪਲਾਈ ਕਰਨ ਵਾਲਿਆਂ ਲਈ ਅਹਿਮ ਖ਼ਬਰ, ਦਸਤਾਵੇਜ਼ਾਂ ਸਬੰਧੀ ਦਿੱਤੀ ਗਈ ਇਹ ਹਦਾਇਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅੱਜ ਫਿਰ ਐੱਸ. ਆਈ. ਟੀ. ਅੱਗੇ ਪੇਸ਼ ਨਹੀਂ ਹੋਣਗੇ ਬਿਕਰਮ ਮਜੀਠੀਆ
NEXT STORY