ਮਾਨਸਾ (ਜੱਸਲ) - ਆਮ ਆਦਮੀ ਪਾਰਟੀ ਜ਼ਿਲਾ ਮਾਨਸਾ ਵਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਜ਼ਿਲਾ ਪ੍ਰਸ਼ਾਸਨ ਸ਼ਹਿਰ ਦੀਆਂ ਮੁੱਖ ਸਮੱਸਿਆਵਾਂ ਤੇ ਮੰਗਾਂ ਨੂੰ ਅੱਖੋ-ਪਰੋਖੇ ਕਰਨ ਦ ਵਿਰੋਧ ਅੱਜ ਤੀਜੇ ਦਿਨ ਜ਼ਿਲਾ ਕਚਿਹਰੀਆਂ ਅੱਗੇ ਦਿੱਤਾ ਰੋਸ ਧਰਨਾ ਇਕ ਵਾਰ ਸਮਾਪਤ ਹੋ ਗਿਆ। ਇਹ ਰੋਸ ਧਰਨਾ ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਲਿਖਤੀ ਰੂਪ 'ਚ ਸ਼ਹਿਰ ਦੀਆਂ ਮੁੱਖ ਸਮੱਸਿਆਵਾਂ ਨੂੰ ਹੱਲ ਕਰਨ ਦਾ ਸਮਾਂ ਦੇਣ 'ਤੇ ਸ਼ਹਿਰ ਵਾਸੀਆਂ ਦੀ ਸਹਿਮਤੀ ਸਦਕਾ ਚੁੱਕ ਦਿੱਤਾ ਹੈ। ਇਸ ਮੌਕੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਸਮੇਂ ਅਨੁਸਾਰ ਸ਼ਹਿਰ ਦੀਆਂ ਮੁੱਖ ਸਮੱਸਿਆਂਵਾਂ ਦੇ ਹੱਲ ਕਰਨ 'ਚ ਕਿਸੇ ਕਿਸਮ ਦੀ ਦੇਰੀ ਜਾਂ ਕੁਤਾਹੀ ਕੀਤੀ ਤਾਂ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਅਜਿਹਾ ਹੋਇਆ ਤਾਂ ਉਹ ਮੁੜ ਰੋਸ ਧਰਨਾ ਦੇਣ ਲਈ ਤਿਆਰ-ਬਰ-ਤਿਆਰ ਹਨ। ਇਸ ਮੌਕੇ ਗੁਰਪ੍ਰੀਤ ਸਿੰਘ ਭੁੱਚਰ, ਰਾਕੇਸ਼ ਨਾਰੰਗ, ਕੁਲਦੀਪ ਸਿੰਘ ਕੋਟੜਾ, ਮਨਜੀਤ ਸਿੰਘ, ਸੁਖਵਿੰਦਰ ਸਿੰਘ ਭੋਲਾ ਮਾਨ, ਜਗਸੀਰ ਸਿੰਘ, ਕ੍ਰਿ੍ਰਸ਼ਨ ਮਿੱਤਲ, ਬਲਵੀਰ ਸੂਬੇਦਾਰ ਆਦਿ ਹਾਜ਼ਰ ਸਨ।
ਇਸ ਮੌਕੇ ਧਰਨਾਕਾਰੀਆਂ ਨੂੰ ਡਿਪਟੀ ਕਮਸ਼ਿਨਰ ਮਾਨਸਾ ਧਰਮਪਾਲ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਦੀ ਮੰਗ ਦੇ ਅਨੁਸਾਰ ਵੀ. ਵੀ. ਆਈ. ਪੀ. ਕੋਰਟ ਰੋਡ ਦਾ ਨਿਰਮਾਣ ਕਾਰਜ ਸ਼ੁਰੂ ਹੋ ਚੁੱਕਾ ਹੈ। ਸ਼ਹਿਰ ਵਿਚਲੇ ਅੰਡਰ ਬ੍ਰਿੱਜ ਦੀ ਇਕ ਵਾਰ ਆਰਜ਼ੀ ਤੌਰ 'ਤੇ ਮੁਰੰਮਤ ਕਰ ਦਿੱਤੀ ਗਈ ਹੈ। ਸਕੂਲਾਂ ਅੱਗੇ ਲੱਗੇ ਕੂੜੇ ਦੇ ਢੇਰ, ਛੱਪੜਾਂ ਦੇ ਆਲੇ-ਦੁਆਲੇ ਕੂੜਾ ਸੁੱਟਣ ਦਾ ਕੰਮ ਬੰਦ ਕਰਨ ਲਈ, ਹੱਡਾ-ਰੋੜੀ ਨੂੰ ਬਾਹਰ ਸ਼ਿਫਟ ਕਰਨ ਲਈ ਅਤੇ ਸ਼ਹਿਰ ਵਿਚ ਫੈਲੀ ਗੰਦਗੀ ਨੂੰ ਰੋਕਣ ਲਈ ਤੁਰੰਤ ਕਾਰਜ ਸਾਧਕ ਅਫ਼ਸਰ ਨੂੰ ਦਿਸ਼ਾ ਨਿਰਦੇਸ਼ ਦੇ ਦਿੱਤੇ ਗਏ ਹਨ। ਇਸ ਦੇ ਨਾਲ ਤਿੰਨਕੋਣੀ ਉੱਪਰ ਬੰਦ ਪਈਆਂ ਟ੍ਰੈਫਿਕ ਲਾਈਟਾਂ ਟੈਂਡਰ ਹੋਣ ਉਪਰੰਤ ਕੰਮ ਜਲਦੀ ਚਾਲੂ ਕਰਵਾ ਦਿੱਤਾ ਜਾਵੇਗਾ। ਬੰਦ ਪਏ ਇਸ ਤੋਂ ਇਲਾਵਾ ਝੁਨੀਰ ਦੇ ਨੇੜੇ ਖਾਲੀ ਪਈ ਜ਼ਮੀਨ ਵਿਚ ਵੀ ਆਵਾਰਾ ਪਸੂਆਂ ਨੂੰ ਰੱਖਣ ਲਈ ਕਾਰਵਾਈ ਕੀਤੀ ਜਾ ਰਹੀ ਹੈ।
ਕੀ ਹਨ ਮਾਨਸਾ ਸ਼ਹਿਰ ਦੀਆਂ ਅਹਿਮ ਸਮੱਸਿਆਵਾਂ
1. ਮਾਨਸਾ ਸ਼ਹਿਰ ਵਿੱਚ ਤਿੰਨਕੋਣੀ ਤੋਂ ਲੈ ਕੇ ਬੱਸ ਸਟੈਂਡ ਤੱਕ ਬਣੀ ਸੜਕ ਬਣਾਉਣਾ।
2. ਸ਼ਹਿਰ ਦੇ ਛੱਪੜਾਂ ਨੂੰ ਬਚਾਉਣਾ।
3. ਕੂੜਾ ਡੰਪ, ਹੱਡਾ ਰੋੜੀ ਨੂੰ ਸ਼ਹਿਰ ਦੇ ਬਾਹਰ ਸ਼ਿਫਟ ਕਰਨਾ।
4. ਮਾਨਸਾ ਅੰਡਰ ਬਰਿਜ ਦੀ ਮੁੰਰਮਤ ਕਰਨਾ।
5. ਜਨਤਕ ਸਥਾਨਾਂ ਅਤੇ ਸਕੂਲਾਂ ਅੱਗੇ ਕੂੜੇ ਦੇ ਢੇਰਾਂ ਨੂੰ ਖਤਮ ਕਰਨ।
6. ਬੰਦ ਟਰੈਫਿਕ ਲਾਇਟਾਂ ਚਾਲੂ ਕਰਨ।
7. ਸੀਵਰੇਜ ਟਰੀਟਮੈਂਟ ਪਲਾਂਟ ਦੀ ਮੁਰੰਮਤ।
8. ਅਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਹੱਲ ਕੀਤਾ ਜਾਵੇ।
9. ਕੋਟ ਦਾ ਟਿੱਬਾ ਉੱਪਰ ਲਗਾਤਾਰ ਓਵਰ ਫਲੋਅ ਦੀ ਜਾਂਚ ਕਰਵਾਉਣਾ।
70 ਸਾਲਾ ਔਰਤ ਨੇ ਲਿਆ ਫਾਹਾ, ਪੁੱਤ ਨੇ ਆਪਣੀ ਪਤਨੀ ਤੇ ਲੜਕੀ 'ਤੇ ਲਗਾਏ ਕਤਲ ਦੇ ਦੋਸ਼
NEXT STORY