ਚੰਡੀਗੜ੍ਹ : ਪ੍ਰਸ਼ਾਸਨ ਨੇ ਆਮ ਆਦਮੀ ਪਾਰਟੀ ਨੂੰ ਚੰਡੀਗੜ੍ਹ 'ਚ ਦਫ਼ਤਰ ਲਈ ਜ਼ਮੀਨ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਆਪਣੀ ਨੀਤੀ ਦਾ ਹਵਾਲਾ ਦਿੰਦੇ ਹੋਏ ਇਹ ਇਨਕਾਰ ਕੀਤਾ ਗਿਆ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਇਕ ਕ੍ਰਾਈਟੀਰੀਆ ਪੂਰਾ ਕਰਦੀ ਹੈ ਪਰ ਦੂਜਾ ਨਹੀਂ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਜ਼ਰੂਰੀ ਖ਼ਬਰ : ਖ਼ਰਾਬ ਹੋਣ ਵਾਲਾ ਹੈ ਮੌਸਮ, ਮੁੜ ਭਾਰੀ ਮੀਂਹ ਦਾ ਅਲਰਟ ਜਾਰੀ
ਦਰਅਸਲ ਚੰਡੀਗੜ੍ਹ 'ਚ ਕਿਸੇ ਵੀ ਸਿਆਸੀ ਪਾਰਟੀ ਨੂੰ ਦਫ਼ਤਰ ਲਈ ਜ਼ਮੀਨ ਦੇਣ ਲਈ 2 ਸ਼ਰਤਾਂ ਹਨ। ਪਹਿਲੀ ਇਹ ਹੈ ਕਿ ਉਹ ਪਾਰਟੀ ਨੈਸ਼ਨਲ ਪਾਰਟੀ ਹੋਣੀ ਚਾਹੀਦੀ ਹੈ। ਦੂਜੀ ਇਹ ਕਿ ਸਬੰਧਿਤ ਪਾਰਟੀ ਨਾਲ ਪਿਛਲੇ 20 ਸਾਲ ਤੋਂ ਚੰਡੀਗੜ੍ਹ ਤੋਂ ਕੋਈ ਮੈਂਬਰ ਪਾਰਲੀਮੈਂਟ ਚੁਣਿਆ ਹੋਇਆ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ 'ਮੁਫ਼ਤ ਬਿਜਲੀ ਯੋਜਨਾ' ਨੂੰ ਲੱਗ ਸਕਦਾ ਹੈ ਝਟਕਾ! ਪੜ੍ਹੋ ਕੀ ਹੈ ਪੂਰਾ ਮਾਮਲਾ
ਪਾਲਿਸੀ ਦੇ ਦੂਜੇ ਪੁਆਇੰਟ ਨੂੰ ਆਮ ਆਦਮੀ ਪਾਰਟੀ ਪੂਰਾ ਨਹੀਂ ਕਰ ਸਕੀ। ਦੱਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੂੰ ਚਿੱਠੀ ਭੇਜ ਕੇ ਚੰਡੀਗੜ੍ਹ 'ਚ ਪਾਰਟੀ ਦਾ ਦਫ਼ਤਰ ਬਣਾਉਣ ਲਈ ਜ਼ਮੀਨ ਦਿੱਤੇ ਜਾਣ ਦੀ ਮੰਗ ਕੀਤੀ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਖ਼ਾਲਸਾ ਏਡ ਦੇ ਦਫ਼ਤਰ 'ਤੇ ਛਾਪੇਮਾਰੀ ਨੂੰ ਰਾਜਾ ਵੜਿੰਗ ਨੇ ਦੱਸਿਆ ਮੰਦਭਾਗੀ, ਗ੍ਰਹਿ ਮੰਤਰੀ ਨੂੰ ਕੀਤੀ ਇਹ ਅਪੀਲ
NEXT STORY