ਬਠਿੰਡਾ (ਰਮਨਦੀਪ ਸਿੰਘ ਸੋਢੀ) — ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਹਟਾਏ ਜਾਣ ਦੇ ਬਾਅਦ ਸੁਖਪਾਲ ਖਹਿਰਾ ਅੱਜ ਬਠਿੰਡਾ ਵਿਖੇ ਥਰਮਲ ਸਟੇਡੀਅਮ 'ਚ ਕਨਵੈਨਸ਼ਨ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਹਾਈਕਮਾਂਡ ਦੇ ਵਿਰੋਧ ਦੇ ਬਾਵਜੂਦ ਇਸ ਰੈਲੀ 'ਚ ਖਹਿਰਾ ਸਮੇਤ 7 ਵਿਧਾਇਕ ਪਹੁੰਚ ਰਹੇ ਹਨ। ਇਸ ਕਨਵੈਨਸ਼ਨ 'ਚ ਵੱਡੀ ਗਿਣਤੀ 'ਚ 'ਆਪ' ਵਲੰਟੀਅਰ ਵੀ ਪਹੁੰਚ ਰਹੇ ਹਨ।
ਸਟੇਜ 'ਤੇ ਆਮ ਆਦਮੀ ਪਾਰਟੀ ਵਲੰਟੀਅਰਜ਼ ਕਨਵੈਨਸ਼ਨ ਦੇ ਨਾਂ ਦਾ ਬੈਨਰ ਲਗਾਇਆ ਗਿਆ ਹੈ। ਬੈਨਰ 'ਤੇ ਕਿਸੇ ਵੀ ਸਿਆਸਤ ਦਾਨ ਦੀ ਤਸਵੀਰ ਨਹੀਂ ਲਗਾਈ ਗਈ ਹੈ। ਇਹ ਰੈਲੀ ਸੁਖਪਾਲ ਖਹਿਰਾ ਵੱਲੋਂ ਪੰਜਾਬ ਦੇ ਹਿੱਤਾਂ ਲਈ ਕੀਤੀ ਜਾ ਰਹੀ ਹੈ। ਹਜ਼ਾਰਾਂ ਦੀ ਗਿਣਤੀ 'ਚ ਸਮਰਥਕ ਇਥੇ ਪਹੁੰਚ ਰਹੇ ਹਨ। ਸੁਖਪਾਲ ਖਹਿਰਾ ਸਿੰਘ ਦੇ ਬੇਟੇ ਮਹਿਤਾਬ ਸਿੰਘ ਇਸ ਰੈਲੀ 'ਚ ਪਹੁੰਚ ਚੁੱਕੇ ਹਨ। ਇਸ ਰੈਲੀ 'ਚ ਖਰੜ ਤੋਂ ਵਿਧਾਇਕ ਕੰਵਰ ਸੰਧੂ, ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ, ਭਦੌੜ ਤੋਂ ਵਿਧਾਇਕ ਪਿਰਮਲ ਸਿੰਘ, ਜੈਤੋਂ ਤੋਂ ਬਲਦੇਵ ਸਿੰਘ, ਵਿਧਾਇਕ ਜਗਤਾਰ ਸਿੰਘ ਜੱਗਾ, ਮੌੜ ਤੋਂ ਵਿਧਾਇਕ ਜਗਦੇਵ ਸਿੰਘ ਕਮਾਲੂ ਸਮੇਤ ਕਈ ਸਮਰਥਕ ਵੀ ਪਹੁੰਚੇ ਸਨ।

ਅੰਮ੍ਰਿਤਸਰ : ਅਗਵਾ ਕਰਕੇ ਨਾਬਾਲਗ ਨਾਲ ਕੀਤਾ ਜਬਰ-ਜ਼ਨਾਹ
NEXT STORY