ਬਠਿੰਡਾ— ਬਠਿੰਡਾ ਵਿਖੇ ਸੁਖਪਾਲ ਖਹਿਰਾ ਵੱਲੋਂ ਕੀਤੀ ਗਈ ਰੈਲੀ 'ਚ ਭਾਰੀ ਗਿਣਤੀ 'ਚ ਲੋਕਾਂ ਦਾ ਜਮਾਵੜਾ ਲੱਗਾ ਨਜ਼ਰ ਆਇਆ। ਇਸ ਦੌਰਾਨ ਰੈਲੀ 'ਚ ਵਲੰਟੀਅਰਾਂ ਅਤੇ ਸਮਰਥਕਾਂ ਵੱਲੋਂ 'ਖਹਿਰਾ ਜ਼ਿੰਦਾਬਾਦ' ਦੇ ਨਾਅਰੇ ਲਗਾਏ ਗਏ। ਖਹਿਰਾ ਦੀ ਰੈਲੀ ਨੂੰ ਭਰਵਾਂ ਹੁੰਗਾਰਾ ਮਿਲਿਆ। ਦੱਸ ਦਈਏ ਕਿ ਇਸ ਰੈਲੀ 'ਚ ਹਾਈਕਮਾਂਡ ਦੇ ਵਿਰੋਧ ਦੇ ਬਾਵਜੂਦ ਸੁਖਪਾਲ ਖਹਿਰਾ ਦੇ ਨਾਲ 6 ਵਿਧਾਇਕ ਡਟੇ ਰਹੇ। ਇਸ ਰੈਲੀ 'ਚ ਖਰੜ ਤੋਂ ਵਿਧਾਇਕ ਕੰਵਰ ਸੰਧੂ, ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ, ਭਦੌੜ ਤੋਂ ਵਿਧਾਇਕ ਪਿਰਮਲ ਸਿੰਘ, ਜੈਤੋਂ ਤੋਂ ਬਲਦੇਵ ਸਿੰਘ, ਵਿਧਾਇਕ ਜਗਤਾਰ ਸਿੰਘ ਜੱਗਾ, ਮੌੜ ਤੋਂ ਵਿਧਾਇਕ ਜਗਦੇਵ ਸਿੰਘ ਕਮਾਲੂ ਆਦਿ ਪਹੁੰਚੇ ਹਨ।

ਖਹਿਰਾ ਨਾਲ ਡਟੇ ਵਿਧਾਇਕ ਨਾਜ਼ਰ ਸਿੰਘ ਨੇ ਕਿਹਾ ਕਿ ਇਹ ਬਗਾਵਤ ਦੀ ਰੈਲੀ ਨਹੀਂ ਸਗੋਂ ਪਾਰਟੀ ਅੰਦਰ ਰਹਿ ਕੇ ਪਾਰਟੀ ਵੱਲੋਂ ਇਕ ਮੰਗ ਕਰਨ ਦੀ ਰੈਲੀ ਹੈ। ਸੁਖਪਾਲ ਖਹਿਰਾ ਵੱਲੋਂ ਕੀਤੀ ਇਸ ਬਗਾਵਤ ਰੈਲੀ 'ਚ ਵੱਡੀ ਗਿਣਤੀ ਵਰਕਰ ਅਤੇ ਲੀਡਰ ਪਹੁੰਚੇ। ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਵਲੰਟੀਅਰਜ਼ ਪੂਰੇ ਜੋਸ਼ ਨਾਲ ਬਠਿੰਡਾ ਰੈਲੀ 'ਚ ਪਹੁੰਚੇ।
ਦੱਸਣਯੋਗ ਹੈ ਕਿ ਦਿੱਲੀ 'ਚ ਅਰਵਿੰਦ ਕੇਜਰੀਵਾਲ ਨੇ ਅੱਜ ਸਾਰੇ ਵਿਧਾਇਕਾਂ ਦੀ ਮੀਟਿੰਗ ਬੁਲਾਈ ਸੀ। ਇਸ ਦਾ ਮਕਸਦ ਵਿਧਾਇਕਾਂ ਨੂੰ ਖਹਿਰਾ ਦੀ ਰੈਲੀ 'ਚ ਪਹੁੰਚਣ ਤੋਂ ਰੋਕਣਾ ਹੈ। ਮੀਟਿੰਗ ਦਾ ਮਕਸਦ ਵਿਧਾਇਕਾਂ ਨੂੰ ਖਹਿਰਾ ਦੀ ਰੈਲੀ 'ਚ ਪਹੁੰਚਣ ਤੋਂ ਰੋਕਣਾ ਹੈ। 6 ਵਿਧਾਇਕਾਂ ਨੇ ਕੇਜਰੀਵਾਲ ਦਾ ਸੱਦਾ ਠੁਕਰਾ ਦਿੱਤਾ।
ਸ਼ਹਿਰ ਦੀ ਖਸਤਾ ਹਾਲਤ ਕਾਰਨ 3 ਅਗਸਤ ਨੂੰ ਅਣਮਿੱਥੇ ਸਮੇਂ ਲਈ ਕੀਤਾ ਜਾਵੇਗਾ ਚੱਕਾ ਜਾਮ
NEXT STORY