ਬਠਿੰਡਾ—ਬਠਿੰਡਾ ਦੇ ਥਰਮਲ ਸਟੇਡੀਅਮ 'ਚ ਸੁਖਪਾਲ ਖਹਿਰਾ ਵੱਲੋਂ ਕੀਤੀ ਗਈ ਰੈਲੀ ਦੌਰਾਨ 6 ਮਤੇ ਪਾਸ ਕੀਤੇ ਗਏ। ਇਨ੍ਹਾਂ ਮਤਿਆਂ 'ਚ ਪਹਿਲੇ ਮਤੇ 'ਚ ਆਮ ਆਦਮੀ ਪਾਰਟੀ ਦੀ ਪੰਜਾਬ ਯੂਨਿਟ ਨੂੰ ਖੁਦਮੁਖਤਿਆਰ ਬਣਾਉਣ ਦਾ ਮਤਾ ਪਾਸ ਕੀਤਾ ਗਿਆ। ਇਹ ਯੂਨਿਟ ਆਪਣੇ ਫੈਸਲੇ ਖੁਦ ਕਰੇਗੀ। ਆਪਣਾ ਢਾਂਚਾ ਬਣਾਏਗੀ ਅਤੇ ਕੰਮਕਾਜ ਲਈ ਲੋੜੀਂਦੇ ਨਿਯਮ ਬਣਾਏਗੀ। ਦੂਜੇ ਮਤੇ 'ਚ ਪੰਜਾਬ 'ਚ ਆਮ ਆਦਮੀ ਪਾਰਟੀ ਦਾ ਮੌਜੂਦਾ ਢਾਂਚਾ ਖਹਿਰਾ ਧੜੇ ਵੱਲੋਂ ਭੰਗ ਕੀਤਾ ਗਿਆ, ਜਿਸ ਨੇ ਸੂਬੇ 'ਚ ਪਾਰਟੀ ਨੂੰ ਕਮਜੋਰ ਬਣਾਇਆ। ਇਸ ਮਤੇ ਵਿਚ ਦਿੱਲੀ ਗਏ ਵਿਧਾਇਕਾਂ ਨੂੰ ਨਕਾਰਨ ਦਾ ਮਤਾ ਪਾਸ ਕਰਵਾਇਆ ਗਿਆ। ਤੀਜੇ ਮਤੇ 'ਚ ਵਿਧਾਨ ਸਭਾ 'ਚ ਖਹਿਰਾ ਨੇ ਜੋ ਨਿਡਰਤਾ ਨਾਲ ਪੰਜਾਬ ਦੇ ਹੱਕਾਂ ਲਈ ਮੁੱਦੇ ਉਠਾਏ ਉਨ੍ਹਾਂ ਦੀ ਪਾਰਟੀ ਸ਼ਲਾਘਾ ਕਰਦੀ ਹੈ। ਇਸ ਦੇ ਨਾਲ ਹੀ ਚੌਥੇ ਮਤੇ 'ਚ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਗੈਰ-ਸੰਵਿਧਾਨਕ ਤਰੀਕੇ ਨਾਲ ਹਟਾਏ ਜਾਣ 'ਤੇ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਗਈ ਅਤੇ 'ਆਪ' ਵੱਲੋਂ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ 'ਤੇ ਬਣਾਏ ਗਏ ਨਵੇਂ ਨੇਤਾ ਨੂੰ ਹਟਾਉਣ ਲਈ ਇਕ ਹਫਤੇ ਦਾ ਸਮਾਂ ਦਿੱਤਾ ਗਿਆ।
ਪੰਜਵੇਂ ਮਤੇ 'ਚ ਜ਼ਿਲਾ ਪੱਧਰੀ ਪ੍ਰੋਗਰਾਮ ਕਰਵਾਏ ਜਾਣ ਲਈ ਕਿਹਾ ਗਿਆ। 12 ਅਗਸਤ ਤੋਂ ਹੁਸ਼ਿਆਰਪੁਰ ਤੋਂ ਜ਼ਿਲਾ ਪੱਧਰੀ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ। ਖਹਿਰਾ ਨੇ ਲੋਕਾਂ ਅੱਗੇ ਅਵਾਜ਼ ਬੁਲੰਦ ਕੀਤੀ ਕਿ ਜਿਹੜੇ ਵਿਧਾਇਕਾਂ ਨੇ ਗੱਦਾਰੀ ਕੀਤੀ ਹੈ ਉਨ੍ਹਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ ਚਾਹੀਦਾ। ਛੇਵੇਂ ਮਤੇ 'ਚ ਬਾਹਰ ਵੱਸਦੇ ਪੰਜਾਬੀਆਂ ਦੇ ਯੋਗਦਾਨ ਦੀ ਪਾਰਟੀ ਨੇ ਸ਼ਲਾਘਾ ਕੀਤੀ। ਅਖੀਰ 'ਚ ਉਨ੍ਹਾਂ ਕਿਹਾ ਕਿ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਆਪਣੇ ਨਾਲ ਜੋੜਨਾ ਹੀ ਹੁਣ ਸਾਡਾ ਮੁੱਖ ਮਕਸਦ ਹੈ। ਇਸ ਰੈਲੀ 'ਚ ਸੁਖਪਾਲ ਖਹਿਰਾ ਸਿੰਘ ਦੇ ਬੇਟੇ ਮਹਿਤਾਬ ਸਿੰਘ, ਖਰੜ ਤੋਂ ਵਿਧਾਇਕ ਕੰਵਰ ਸੰਧੂ, ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ, ਭਦੌੜ ਤੋਂ ਵਿਧਾਇਕ ਪਿਰਮਲ ਸਿੰਘ, ਜੈਤੋਂ ਤੋਂ ਬਲਦੇਵ ਸਿੰਘ, ਵਿਧਾਇਕ ਜਗਤਾਰ ਸਿੰਘ ਜੱਗਾ, ਮੌੜ ਤੋਂ ਵਿਧਾਇਕ ਜਗਦੇਵ ਸਿੰਘ ਕਮਾਲੂ ਸਮੇਤ ਕਈ ਸਮਰਥਕ ਪਹੁੰਚੇ ਸਨ।
ਖਹਿਰਾ ਦੀ ਰੈਲੀ 'ਚ ਲੱਗਾ ਜਮਾਵੜਾ, ਗੂੰਜੇ 'ਖਹਿਰਾ ਜ਼ਿੰਦਾਬਾਦ ਦੇ ਨਾਅਰੇ'
NEXT STORY