ਚੰਡੀਗੜ੍ਹ (ਪਰਾਸ਼ਰ) — ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵਲੋਂ ਵਿਧਾਨ ਸਭਾ 'ਚ ਕੀਤੇ ਰੱਵਈਏ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 'ਘਟੀਆ' ਦੱਸਦੇ ਹੋਏ ਤਿਖੀ ਆਲੋਚਨਾ ਕੀਤੀ। ਉਨ੍ਹਾਂ ਨੇ ਇਸ ਨੂੰ ਸੰਵਿਧਾਨ ਦੀ ਬੇਅਦਬੀ ਕਰਨ ਵਾਲਾ ਅਨੋਖਾ ਕੰਮ ਦੱਸਿਆ। ਸਦਨ ਤੋਂ ਬਾਹਰ ਪੱਤਰਕਾਰਾਂ ਨਾਲ ਗੱਲਬਾਤ 'ਚ ਕੈਪਟਨ ਨੇ ਕਿਹਾ ਕਿ ਉਨ੍ਹਾਂ ਨੇ 50 ਸਾਲ ਦੇ ਸਿਆਸੀ ਜੀਵਨ 'ਚ ਸਪੀਕਰ ਦੀ ਕੁਰਸੀ ਦਾ ਇੰਨਾ ਨਿਰਾਦਰ ਕਰਦੇ ਹੋਏ ਕਿਸੇ ਨੂੰ ਹੋਏ ਕਿਸੇ ਨੂੰ ਵੀ ਨਹੀਂ ਦੇਖਿਆ।
ਮੁੱਖ ਮੰਤਰੀ ਨੇ ਘਟੀਆ ਤੇ ਸ਼ਰਮਨਾਕ ਵਿਵਹਾਰ ਕਰਨ ਵਾਲੇ 'ਆਪ' ਦੇ ਮੈਂਬਰਾਂ ਦੇ ਖਿਲਾਫ ਸਨਮਾਨ ਦਾ ਖਨਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸਦਨ ਦੀ ਮਰਿਆਦਾ ਦੇ ਨਾਲ ਕਿਸੇ ਵੀ ਹਾਲਤ 'ਚ ਸਮਝੌਤਾ ਕਰਨ ਦਾ ਹੁਕਮ ਨਹੀਂ ਦਿੱਤਾ ਜਾਵੇਗਾ। ਆਮ ਆਦਮੀ ਪਾਰਟੀ ਦਾ ਵਿਵਹਾਰ ਸਵੀਕਾਰ ਕਰਨ ਯੋਗ ਨਹੀਂ ਹੈ। ਅਮਰਿੰਦਰ ਨੇ ਕਿਹਾ ਕਿ ਵਿਧਾਨ ਸਭਾ ਆਮ ਲੋਕਾਂ ਨਾਲ ਸਬੰਧਿਤ ਮੁੱਦਿਆਂ 'ਤੇ ਵਚਾਰ ਕਰਨ ਵਾਲਾ ਪਵਿੱਤਰ ਸਥਾਨ ਹੈ ਪਰ ਜੇਕਰ ਅਸੀਂ ਸਦਨ ਦੇ ਕੰਮ 'ਚ ਰੁਕਾਵਟ ਪੈਦਾ ਕਰਾਂਗੇ ਤਾਂ ਇਸ ਨਾਲ ਲੋਕਾਂ ਦੀ ਆਵਾਜ਼ ਦਬ ਜਾਵੇਗੀ, ਜਿਨ੍ਹਾਂ ਨੇ ਆਪਣੀ ਨੁਮਾਇੰਦਗੀ ਕਰਨ ਲਈ, ਸਾਨੂੰ ਸਦਨ 'ਚ ਭੇਜਿਆ ਹੈ। ਮੁੱਖ ਮੰਤਰੀ ਨੇ ਅਕਾਲੀਆਂ ਵਲੋਂ ਵਿਘਨ ਪਾਉਣ ਵਾਲੇ ਵਤੀਰੇ ਦੀ ਵੀ ਤਿੱਖੀ ਨਿੰਦਾ ਕੀਤੀ। ਜਿਨ੍ਹਾਂ ਨੇ ਸਦਨ ਦੇ ਨਿਰਵਿਘਨ ਕੰਮ ਕਰਨ 'ਤ ਰੁਕਾਵਟਾਂ ਪਾਈਆਂ ਹਨ।
ਗੌਰੂ ਬੱਚਾ ਗੈਂਗ ਦਾ ਗੈਂਗਸਟਰ ਅਰਜੁਨ ਬਠਿੰਡਾ 'ਚ ਗ੍ਰਿਫਤਾਰ (ਵੀਡੀਓ)
NEXT STORY