ਫਿਰੋਜ਼ਪੁਰ (ਸਨੀ) - ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਆਪਣੇ ਆਪ ਨੂੰ ਚੌਕੀਦਾਰ ਦੱਸੇ ਜਾਣ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਵਲੋਂ ਵੀ ਚੌਕੀਦਾਰ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਅਮਨ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਸਲੀ ਚੌਕੀਦਾਰ ਹੈ, ਮੋਦੀ ਨਹੀਂ, ਕਿਉਂਕਿ ਮੋਦੀ ਤਾਂ ਅੰਬਾਨੀਆਂ, ਅਡਾਨੀਆਂ ਅਤੇ ਮਾਲਿਆ ਦੇ ਚੌਕੀਦਾਰ ਹਨ। ਜਾਣਕਾਰੀ ਅਨੁਸਾਰ ਫਿਰੋਜ਼ਪੁਰ 'ਚ 'ਆਪ' ਦੀ ਚੋਣ ਮੁਹਿੰਮ ਦੇ ਚੇਅਰਮੈਨ ਅਮਨ ਅਰੋੜਾ ਅੱਜ ਫਿਰੋਜ਼ਪੁਰ ਲੋਕ ਸਭਾ ਹਲਕੇ 'ਚ ਪਹੁੰਚੇ ਹੋਏ ਹਨ, ਜਿੱਥੇ ਉਨ੍ਹਾਂ ਨੇ ਐਲਾਨੇ ਹੋਏ ਉਮੀਦਵਾਰ ਹਰਜਿੰਦਰ ਸਿੰਘ ਕਾਕਾ ਸਰਾਂ ਨਾਲ ਮੁਲਾਕਾਤ ਕਰਦੇ ਹੋਏ 'ਆਪ' ਵਰਕਰਾਂ ਨਾਲ ਮੀਟਿੰਗ ਕੀਤੀ।
ਪੱਤਰਕਾਰਾਂ ਵਲੋਂ ਦਿੱਲੀ 'ਚੋਂ ਕਿਸੇ ਲੀਡਰ ਵਲੋਂ ਪੰਜਾਬ 'ਚ ਆ ਕੇ ਪ੍ਰਚਾਰ ਨਾ ਕਰਨ 'ਤੇ ਅਮਨ ਅਰੋੜਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਪਹਿਲਾਂ ਦਿੱਲੀ 'ਚ ਹਨ, ਜਿਸ ਕਾਰਨ ਸਾਰੇ ਲੀਡਰ ਉੱਥੇ ਪ੍ਰਚਾਰ ਕਰਨ 'ਚ ਲੱਗੇ ਹੋਏ ਹਨ। ਉਕਤ ਲੀਡਰਾਂ ਵਲੋਂ ਉਥੇ ਪ੍ਰਚਾਰ ਕਰਨ ਤੋਂ ਬਾਅਦ ਪੰਜਾਬ 'ਚ ਆ ਕੇ ਚੋਣ ਪ੍ਰਚਾਰ ਕੀਤਾ ਜਾਵੇਗਾ। ਸੁਖਪਾਲ ਖਹਿਰਾ ਦੇ ਸਬੰਧ 'ਚ ਸਵਾਲ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਖਹਿਰਾ ਦੀ ਗੱਲ ਕਰਨਾ 'ਟਾਈਮ ਵੇਸਟ' ਹੈ।
ਸੰਗਰੂਰ ਪੁੱਜੇ ਕੇਵਲ ਢਿੱਲੋਂ ਨੇ ਸ਼ੁਰੂ ਕੀਤੀ ਰੁੱਸਿਆ ਨੂੰ ਮਨਾਉਣ ਦੀ ਕਵਾਇਦ
NEXT STORY