ਸੰਗਰੂਰ (ਬਿਊਰੋ) : ਸੰਗਰੂਰ ਸੀਟ ਤੋਂ ਕਾਂਗਰਸ ਵੱਲੋਂ ਕੇਵਲ ਸਿੰਘ ਢਿੱਲੋਂ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਸੁਰਜੀਤ ਧੀਮਾਨ ਦੇ ਪੁੱਤਰ ਜਸਵਿੰਦਰ ਧੀਮਾਨ ਪਾਰਟੀ ਦੇ ਇਸ ਫੈਸਲੇ ਤੋਂ ਬੇਹੱਦ ਨਾਖੁਸ਼ ਸਨ ਅਤੇ ਟਿਕਟ ਨਾਲ ਮਿਲਣ ਦੇ ਚੱਲਦੇ ਬੇਹੱਦ ਨਾਰਾਜ਼ ਵੀ ਪਰ ਕਾਂਗਰਸੀ ਨੇਤਾ ਅਤੇ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਕੇਵਲ ਢਿੱਲੋਂ ਕਾਂਗਰਸੀ ਨੇਤਾ ਸੁਰਜੀਤ ਸਿੰਘ ਧੀਮਾਨ ਦੇ ਘਰ ਪਹੁੰਚੇ ਅਤੇ ਕਾਫੀ ਦੇਰ ਉਥੇ ਰੁੱਕ ਕੇ ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਕੀਤਾ। ਹਾਲਾਂਕਿ ਜਦੋਂ ਢਿੱਲੋਂ ਧੀਮਾਨ ਦੇ ਘਰੋਂ ਬਾਹਰ ਨਿਕਲੇ ਤਾਂ ਉਨ੍ਹਾਂ ਨਾਲ ਨਾ ਤਾਂ ਸੁਰਜੀਤ ਧੀਮਾਨ ਸਨ ਅਤੇ ਨਾ ਹੀ ਜਸਵਿੰਦਰ ਧੀਮਾਨ, ਜਿਸ ਤੋਂ ਸਾਫ-ਸਾਫ ਜ਼ਾਹਰ ਹੁੰਦਾ ਹੈ ਕਿ ਮਨ-ਮੁਟਾਵ ਹਾਲੇ ਤੱਕ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਪਰ ਢਿੱਲੋਂ ਨੇ ਇਸ ਗੱਲ ਤੋਂ ਸਾਫ ਇਨਕਾਰ ਕੀਤਾ ਅਤੇ ਇਸ ਗੱਲ ਦਾ ਹਵਾਲਾ ਦਿੱਤਾ ਕਿ ਅਸੀਂ ਸਾਰੇ ਇੱਕਠੇ ਹਾਂ ਅਤੇ ਸੁਰਜੀਤ ਧੀਮਾਨ ਉੁਨ੍ਹਾਂ ਦੇ ਰੋਡ ਸ਼ੋਅ ਅਤੇ ਪ੍ਰਚਾਰ ਦੌਰਾਨ ਮੋਢੇ ਨਾਲ ਮੋਢਾ ਮਿਲਾ ਕੇ ਚੱਲਣਗੇ ਇਹ ਦਾਅਵਾ ਉਨ੍ਹਾਂ ਵੱਲੋਂ ਕੀਤਾ ਗਿਆ ਹੈ।

ਸੰਗਠਨ ਜਾਂ ਪਾਰਟੀ ਕੋਈ ਵੀ ਹੋਵੇ ਪਰ ਇਕੱਠੇ ਰਹਿਣਾ ਹੀ ਸਭ ਤੋਂ ਵੱਡੀ ਤਾਕਤ ਹੁੰਦੀ ਹੈ। ਉਸੇ ਦੇ ਚੱਲਦੇ ਢਿੱਲੋਂ ਧੀਮਾਨ ਦੇ ਘਰ ਉਨ੍ਹਾਂ ਨੂੰ ਮਨਾਉਣ ਲਈ ਪੁੱਜੇ ਸਨ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਭਰੋਸਾ ਹੈ ਕਿ ਉਨ੍ਹਾਂ ਦੇ ਅਤੇ ਧੀਮਾਨ ਵਿਚਾਲੇ ਨਾ ਹੀ ਕੋਈ ਮਨ-ਮੁਟਾਵ ਹੈ ਅਤੇ ਨਾ ਹੀ ਕੋਈ ਗਿਲਾ-ਸ਼ਿਕਵਾ।

ਜਲਾਲਾਬਾਦ : ਸੁਮਨ ਮੁਟਨੇਜਾ ਕਤਲ ਕਾਂਡ 'ਚ ਪੁਲਸ ਹੱਥ ਲੱਗੀ ਵੱਡੀ ਸਫਲਤਾ
NEXT STORY