ਲੁਧਿਆਣਾ(ਗੁਪਤਾ)- ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਦਾ ਕੋਈ ਭਵਿੱਖ ਨਹੀਂ ਹੈ। ਦਿੱਲੀ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬੇਹੱਦ ਦੁਖੀ ਹਨ। ਪੰਜਾਬ ਦੇ ਲੋਕ ‘ਆਪ’ ਨੂੰ ਪਹਿਲਾਂ ਹੀ ਠੁਕਰਾ ਚੁੱਕੇ ਹਨ। ਇਸੇ ਤਰ੍ਹਾਂ ਕਾਂਗਰਸ ਦੇ ਹੱਥੋਂ ਵੀ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ ਅਤੇ ਨਵੇਂ ਬਦਲ ਵਜੋਂ ਭਾਰਤੀ ਜਨਤਾ ਪਾਰਟੀ ਨੂੰ ਸੁਸ਼ਾਸਨ ਲਈ ਪੰਜਾਬ ਪ੍ਰਦੇਸ਼ ਦੀ ਵਾਗਡੋਰ ਸੌਂਪਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ- 11ਵੀਂ ਦੀ ਵਿਦਿਆਰਥਣ ਨੂੰ ਅਗਵਾ ਕਰ ਕੇ ਦੋ ਨੌਜ਼ਵਾਨਾਂ ਨੇ ਕੀਤਾ ਬਲਾਤਕਾਰ
ਅਸ਼ਵਨੀ ਸ਼ਰਮਾ ਅੱਜ ਇਥੇ ਪੰਜਾਬ ਭਾਜਪਾ ਦੀ ਕਾਰਜਕਾਰਨੀ ਦੀ ਮੈਂਬਰ ਸੰਤੋਸ਼ ਵਿੱਜ ਵੱਲੋਂ ਸਿਰੋਪਾ ਭੇਟ ਕਰ ਕੇ ਸਨਮਾਨਿਤ ਕੀਤੇ ਜਾਣ ਮੌਕੇ ‘ਜਗ ਬਾਣੀ’ ਨਾਲ ਗੱਲਬਾਤ ਕਰ ਰਹੇ ਸਨ। ਸ਼ਰਮਾ ਨੇ ਕਿਹਾ ਕਿ ਪੰਜਾਬ ’ਚ ਕਾਂਗਰਸ ਦੇ ਇਸ਼ਾਰੇ ’ਤੇ ਲੋਕਤੰਤਰ ਦਾ ਕਤਲ ਹੋ ਰਿਹਾ ਹੈ।
ਇਹ ਵੀ ਪੜ੍ਹੋ: ਸੁਖਦੇਵ ਸਿੰਘ ਢੀਂਡਸਾ ਦਾ ਵੱਡਾ ਐਲਾਨ, ਕਿਹਾ-ਮੈਂ ਅਤੇ ਬ੍ਰਹਮਪੁਰਾ ਨਹੀਂ ਲੜਾਂਗੇ ਕੋਈ ਵੀ ਚੋਣ
ਭਾਜਪਾ ਵਰਕਰਾਂ ਤੋਂ ਉਨ੍ਹਾਂ ਦਾ ਲੋਕਤੰਤਰੀ ਹੱਕ ਖੋਹਿਆ ਜਾ ਰਿਹਾ ਹੈ ਪਰ ਸੂਬੇ ਦੀ ਜਨਤਾ ਇਹ ਸਭ ਦੇਖ ਰਹੀ ਹੈ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੂੰ ਸਬਕ ਸਿਖਾਵੇਗੀ। ਪ੍ਰਦੇਸ਼ ਦਾ ਉਦਯੋਗ ਕੈਪਟਨ ਸਰਕਾਰ ਦੀਆਂ ਨੀਤੀਆਂ ਕਾਰਨ ਤਬਾਹ ਹੋ ਰਿਹਾ ਹੈ। ਸੂਬਾ ਤਰੱਕੀ ਦੀ ਪੱਟੜੀ ਤੋਂ ਉੱਤਰ ਚੁੱਕਾ ਹੈ। ਇਸ ਮੌਕੇ ਸੰਤੋਸ਼ ਕਾਲੜਾ, ਨੀਲਮ ਧਵਨ, ਕੌਂਸਲਰ ਸੁਨੀਤਾ ਸ਼ਰਮਾ, ਮੰਜੂ ਮਲਹੋਤਰਾ ਵੀ ਹਾਜ਼ਰ ਸਨ।
11ਵੀਂ ਦੀ ਵਿਦਿਆਰਥਣ ਨੂੰ ਅਗਵਾ ਕਰ ਕੇ ਦੋ ਨੌਜਵਾਨਾਂ ਨੇ ਕੀਤਾ ਬਲਾਤਕਾਰ
NEXT STORY