ਨਵਾਂਸ਼ਹਿਰ, (ਮਨੋਰੰਜਨ)- ਅੱਜ ਆਮ ਆਦਮੀ ਪਾਰਟੀ ਦੇ ਵਾਲੰਟੀਅਰਾਂ ਵੱਲੋਂ ਸੁਵਿਧਾ ਸੈਂਟਰ ਦੇ ਵਿਗਡ਼ੇ ਹੋਏ ਢਾਂਚੇ ਤੇ ਪ੍ਰਸ਼ਾਸਨਿਕ ਬੇਰੁਖੀ ਦੇ ਖਿਲਾਫ ਪੱਖੀਆਂ ਵੰਡ ਕੇ ਪ੍ਰਦਰਸ਼ਨ ਕੀਤਾ ਗਿਆ।
ਸੁਵਿਧਾ ਸੈਂਟਰ ’ਚ ਗਰਮੀ ਨਾਲ ਤਡ਼ਫ ਰਹੇ ਲੋਕਾਂ ਨੂੰ ਪਾਰਟੀ ਵਾਲੰਟੀਅਰਾਂ ਨੇ ਪੱਖੀਆਂ ਵੰਡਣ ਦੌਰਾਨ ਦੱਸਿਆ ਕਿ ਕੈਪਟਨ ਸਾਹਿਬ ਗਰਮੀ ਦੀ ਮਾਰ ਨਾ ਝੱਲਦੇ ਹੋਏ ਖੁਦ ਤਾਂ ਸ਼ਿਮਲੇ ਚਲੇ ਜਾਂਦੇ ਨੇ ਅਤੇ ਪੰਜਾਬ ਦੇ ਲੋਕ ਉਨ੍ਹਾਂ ਦੇ ਇਸ ਰਵੱਈਏ ਕਾਰਨ ਪ੍ਰੇਸ਼ਾਨੀਆਂ ਝੱਲ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡਾ ਅੱਜ ਦਾ ਇਹ ਪ੍ਰਦਰਸ਼ਨ ਮੌਜੂਦਾ ਸਰਕਾਰ ਅਤੇ ਪ੍ਰਸ਼ਾਸਨ ਨੂੰ ਆਪਣੇ ਕੰਮਾਂ ਅਤੇ ਫਰਜ਼ਾਂ ਨੂੰ ਯਾਦ ਕਰਵਾਉਣ ਲਈ ਕੀਤਾ ਗਿਆ ਹੈ। ਜ਼ਿਲੇ ਦਾ ਮੁੱਖ ਸੁਵਿਧਾ ਸੈਂਟਰ ਬਿਜਲੀ ਦੇ ਸੰਕਟ ਨਾਲ ਜੂਝ ਰਿਹਾ ਹੈ ਤੇ ਪਿਛਲੇ 5-6 ਮਹੀਨੇ ਤੋਂ ਜਨਰੇਟਰ ਦੇ ਸਹਾਰੇ ਹੀ ਸੁਵਿਧਾ ਸੈਂਟਰ ਦਾ ਕੰਮ ਚਲਾਇਆ ਜਾ ਰਿਹਾ ਹੈ। ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਅਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਮੌਕੇ ਸਤਨਾਮ ਸਿੰਘ ਜਲਵਾਹਾ, ਰਾਜਦੀਪ ਸ਼ਰਮਾ, ਤੇਜਿੰਦਰਪਾਲ ਤੇਜਾ, ਰਾਜਦੀਪ ਸ਼ਰਮਾ, ਵਿਨੀਤ ਜਾਡਲਾ, ਸੌਰਵ ਕੁਮਾਰ, ਰਕੇਸ਼ ਚੁੰਬਰ ਅਤੇ ਗਗਨ ਅਗਨੀਹੋਤਰੀ ਮੌਜੂਦ ਸਨ।
ਚੋਰਾਂ ਨੇ ਘਰ ਚੋਂ ਨਕਦੀ ਤੇ ਗਹਿਣੇ ਕੀਤੇ ਚੋਰੀ
NEXT STORY