ਅਬੋਹਰ (ਜ.ਬ.) – ਸੋਸ਼ਲ ਮੀਡੀਆ ਸਾਈਟ ਟਿਕਟਾਕ ਅਤੇ ਹੋਰ ਸਾਈਟਾਂ 'ਚ ਯੁਵਾ ਵਰਗ ਦੀ ਹਿੱਸੇਦਾਰੀ ਇੰਨੀ ਵਧਦੀ ਜਾ ਰਹੀ ਹੈ ਕਿ ਜ਼ਿਆਦਾਤਰ ਨੌਜਵਾਨ ਇਨ੍ਹਾਂ 'ਚ ਆਪਣਾ ਸਮਾਂ ਬਤੀਤ ਕਰਦੇ ਹੋਏ ਦੇਖੇ ਜਾ ਸਕਦੇ ਹਨ। ਸੋਸ਼ਲ ਮੀਡੀਆ ਦੇ ਵੱਧ ਰਹੇ ਇਸਤੇਮਾਲ ਕਾਰਨ ਸਮਾਜ 'ਚ ਕਈ ਦੁੱਖਦ ਘਟਨਾਵਾਂ ਵਾਪਰ ਰਹੀਆਂ ਹਨ ਅਤੇ ਕਈ ਵਾਪਰ ਚੁੱਕੀਆਂ ਹਨ। ਇਸੇ ਤਰ੍ਹਾਂ ਲਾਈਨ ਪਾਰ ਖੇਤਰ ਨਵੀਂ ਆਬਾਦੀ 'ਚ 15 ਸਾਲਾ ਨਾਬਾਲਗ ਗਗਨਦੀਪ ਘਰ ਦੀ ਤੀਸਰੀ ਮੰਜ਼ਿਲ 'ਤੇ ਵੀਡੀਓ ਬਣਾਉਂਦੇ ਸਮੇਂ ਡਿੱਗ ਗਿਆ, ਜਿਸ ਕਰਕੇ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਗਗਨਦੀਪ ਬੀਤੇ ਦਿਨ ਸਵੇਰ ਦੇ ਸਮੇਂ ਆਪਣੇ ਘਰ ਦੀ ਤੀਸਰੀ ਮੰਜ਼ਿਲ 'ਤੇ ਮੋਬਾਇਲ 'ਤੇ ਟਿਕਟਾਕ ਵੀਡੀਓ ਬਣਾ ਰਿਹਾ ਸੀ ਕਿ ਉਸ ਦਾ ਅਚਾਨਕ ਪੈਰ ਫਿਸਲ ਗਿਆ ਅਤੇ ਉਹ ਪੌੜੀਆਂ ਤੋਂ ਹੇਠਾਂ ਡਿੱਗ ਪਿਆ। ਜ਼ਖਮੀ ਹੋਣ ਮਗਰੋਂ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਤੁਰੰਤ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ, ਜਿਥੇ ਉਸ ਨੂੰ ਮੁੱਢਲੇ ਇਲਾਜ ਮਗਰੋਂ ਉਸ ਦੀ ਹਾਲਤ ਗੰਭੀਰ ਦੇਖਦੇ ਹੋਏ ਰੈਫਰ ਕਰ ਦਿੱਤਾ।
ਮੋਹਾਲੀ ਦੀ ਗਊਸ਼ਾਲਾ 'ਚ ਹੋਈ 278 ਪਸ਼ੂਆਂ ਦੀ ਮੌਤ ਦੀ ਫਾਈਲ ਦੱਬ ਕੇ ਬੈਠੇ ਅਫਸਰ
NEXT STORY