ਭਵਾਨੀਗੜ੍ਹ(ਵਿਕਾਸ)- ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਜੋਧਵੀਰ ਸਿੰਘ (21) ਦੇ ਪਿਤਾ ਸ਼ੇਰ ਸਿੰਘ ਵਾਸੀ ਲੱਖੇਵਾਲ ਨੇ ਦੱਸਿਆ ਕਿ ਦੁਸਹਿਰੇ ਵਾਲੀ ਰਾਤ ਉਸ ਦਾ ਉਕਤ ਲੜਕਾ ਜੋਧਵੀਰ ਸਿੰਘ ਆਪਣੇ ਖੇਤਾਂ ਵਿਚ ਕੰਮ ਕਰ ਕੇ ਨਾਭਾ ਸਾਈਡ ਤੋਂ ਘਰ ਪਰਤ ਰਿਹਾ ਸੀ ਕਿ ਰਸਤੇ ਵਿਚ ਪਿੰਡ ਨੇੜੇ ਹੀ ਕੋਈ ਅਣਪਛਾਤਾ ਤੇਜ਼ ਰਫਤਾਰ ਵਾਹਨ ਉਸ ਨੂੰ ਫੇਟ ਮਾਰ ਕੇ ਫਰਾਰ ਹੋ ਗਿਆ। ਹਾਦਸੇ ਦੌਰਾਨ ਗੰਭੀਰ ਜ਼ਖਮੀ ਹੋਏ ਜੋਧਵੀਰ ਨੇ ਨਾਭਾ ਸਿਵਲ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਰਸਤੇ ਵਿਚ ਦਮ ਤੋੜ ਦਿੱਤਾ। ਓਧਰ, ਇਸ ਸਬੰਧੀ ਭਵਾਨੀਗੜ੍ਹ ਪੁਲਸ ਨੇ ਸ਼ੇਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਾਹਨ ਚਾਲਕ ਵਿਰੁੱਧ ਮੁਕੱਦਮਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਫਾਈ ਕਰਮਚਾਰੀਆਂ ਵੱਲੋਂ ਰੋਹੀ 'ਚ ਸੁੱਟਿਆ ਜਾਂਦੈ ਘਰਾਂ 'ਚੋਂ ਇਕੱਠਾ ਕੀਤਾ ਕੂੜਾ
NEXT STORY