ਤਰਨਤਾਰਨ, (ਰਮਨ)- ਦੇਸ਼ ਵਿਚ ਸਵੱਛ ਭਾਰਤ ਮੁਹਿੰਮ ਨੂੰ ਲਗਾਤਾਰ ਚਾਲੂ ਰੱਖਣ ਦੇ ਮੰਤਵ ਨਾਲ ਜਿਥੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਸੱਭਰਵਾਲ ਵੱਲੋਂ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਦਫਤਰਾਂ ਅਤੇ ਆਪਣੇ ਆਸ-ਪਾਸ ਦੀ ਸਫਾਈ ਰੱਖਣ ਲਈ ਜਾਗਰੂਕਤਾ ਰੈਲੀਆਂ ਕੱਢੀਆਂ ਗਈਆਂ ਹਨ, ਉਥੇ ਇਸ ਦੇ ਉਲਟ ਨਗਰ ਕੌਂਸਲ ਦੇ ਕੁੱਝ ਸਫਾਈ ਕਰਮਚਾਰੀ ਇਸ ਮੁਹਿੰਮ ਨੂੰ ਕਾਲਾ ਧੱਭਾ ਲਾਉਣ ਵਿਚ ਕੋਈ ਕਸਰ ਨਹੀਂ ਛੱਡ ਰਹੇ। ਇਸ ਦੀ ਮਿਸਾਲ ਸਥਾਨਕ ਰੋਹੀ ਵਾਲਾ ਪੁਲ ਤੋਂ ਪ੍ਰਾਚੀਨ ਬਗੀਚੀ ਮੰਦਰ ਨੂੰ ਜਾਣ ਵਾਲੀ ਸੜਕ ਦੇ ਕਿਨਾਰੇ ਤੋਂ ਮਿਲਦੀ ਹੈ। ਮੁਹੱਲਾ ਲਾਲੀ ਸ਼ਾਹ ਅਤੇ ਨਾਨਕਸਰ ਵਿਚ ਤਾਇਨਾਤ ਨਗਰ ਕੌਂਸਲ ਦੇ ਕੁੱਝ ਸਫਾਈ ਕਰਮਚਾਰੀ, ਜੋ ਘਰਾਂ 'ਚੋਂ ਰੋਜ਼ਾਨਾ ਕੂੜਾ-ਕਰਕਟ ਇਕੱਠਾ ਕਰਨ ਸਬੰਧੀ 30 ਰੁਪਏ ਪ੍ਰਤੀ ਮਹੀਨਾ ਵਸੂਲਦੇ ਹਨ ਅਤੇ ਕੂੜਾ ਰੋਹੀ ਵਿਚ ਸੁੱਟ ਕੇ ਚਲੇ ਜਾਂਦੇ ਹਨ।
ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਅੰਮ੍ਰਿਤਸਰ ਰੋਡ 'ਤੇ ਸਥਿਤ ਰੋਹੀ (ਕਸੂਰ ਨਾਲਾ) ਵਿਚ ਕੂੜਾ ਨਾ ਸੁੱਟਣ ਲਈ ਕਰਮਚਾਰੀਆਂ ਨੂੰ ਕਿਹਾ ਜਾਂਦਾ ਹੈ ਪਰ ਉਨ੍ਹਾਂ ਦੀ ਇਸ ਅਣਗਹਿਲੀ ਕਾਰਨ ਬੀਮਾਰੀਆਂ ਅਤੇ ਬਦਬੂ ਫੈਲਣ ਦਾ ਖਦਸ਼ਾ ਬਣਿਆ ਰਹਿੰਦਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੁਲਦੀਪ ਸਿੰਘ, ਜਸਪਾਲ ਸਿੰਘ, ਦਿਆਲ ਸਿੰਘ, ਨਵਜੋਤ ਸਿੰਘ ਸੰਨੀ, ਸੈਫਲ, ਸੀਟਾ, ਰਾਜਕਰਨ, ਮਿੰਟੂ ਡਰਾਈਵਰ ਆਦਿ ਨੇ ਦੱਸਿਆ ਕਿ ਇਸ ਮੁਹੱਲੇ ਦੇ ਕੁੱਝ ਲੋਕ ਆਪਣੇ ਘਰਾਂ ਦਾ ਸਾਰਾ ਕੂੜਾ ਰੋਹੀ ਵਿਚ ਸੁੱਟਣ ਆਉਂਦੇ ਹਨ। ਉਨ੍ਹਾਂ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਤੋਂ ਮੰਗ ਕੀਤੀ ਹੈ ਕਿ ਇਸ ਰੋਹੀ ਦੇ ਕਿਨਾਰੇ ਲੋਹੇ ਦੀ ਤਾਰ ਦੇ ਨਾਲ-ਨਾਲ ਛਾਂ ਦਾਰ ਬੂਟੇ ਲਾਏ ਜਾਣ।
ਕੌਮਾਂਤਰੀ ਹਵਾਈ ਅੱਡੇ 'ਤੇ ਅੱਜ ਤੋਂ ਜਾਰੀ ਹੋਵੇਗਾ ਨਵਾਂ ਸ਼ਡਿਊਲ
NEXT STORY