ਅਬੋਹਰ(ਸੁਨੀਲ, ਰਹੇਜਾ)-ਸਥਾਨਕ ਮਲੋਟ ਰੋਡ 'ਤੇ ਅੱਜ ਸਵੇਰੇ ਇਕ ਅਣਪਛਾਤੇ ਵਾਹਨ ਦੀ ਟੱਕਰ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਅੱਜ ਸਵੇਰੇ ਮਲੋਟ ਰੋਡ 'ਤੇ ਸਥਿਤ ਲੋਟਸ ਵਾਟਰ ਪਾਰਕ ਨੇੜੇ ਲੋਕਾਂ ਨੇ ਇਕ ਵਿਅਕਤੀ ਨੂੰ ਸੜਕ 'ਤੇ ਮ੍ਰਿਤਕ ਪਿਆ ਹੋਇਆ ਪਾਇਆ ਤਾਂ ਇਸ ਦੀ ਸੂਚਨਾ ਸਦਰ ਥਾਣਾ ਪੁਲਸ ਤੇ ਨਰ ਸੇਵਾ ਨਾਰਾਇਣ ਸੇਵਾ ਸੰਮਤੀ ਦੇ ਮੈਂਬਰਾਂ ਨੂੰ ਦਿੱਤੀ, ਜਿਨ੍ਹਾਂ ਮੌਕੇ 'ਤੇ ਪਹੁੰਚ ਕੇ ਲਾਸ਼ ਪਛਾਣ ਤੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾਈ। ਦੱਸਿਆ ਜਾਂਦਾ ਹੈ ਕਿ ਮ੍ਰਿਤਕ ਨੇ ਕਾਲੇ ਰੰਗ ਦੀ ਪੈਂਟ ਤੇ ਲਾਲ ਰੰਗ ਦੀ ਸ਼ਰਟ ਪਾਈ ਹੋਈ ਹੈ, ਜਿਸ ਦੀ ਉਮਰ ਕਰੀਬ 35 ਸਾਲ ਹੈ। ਇਸ ਘਟਨਾ ਵਿਚ ਮ੍ਰਿਤਕ ਦਾ ਚਿਹਰਾ ਬੁਰੀ ਤਰ੍ਹਾਂ ਕੁਚਲਿਆ ਗਿਆ ਹੈ, ਜਿਸ ਨਾਲ ਉਸ ਦੀ ਪਛਾਣ ਕਰ ਪਾਉਣਾ ਮੁਸ਼ਕਲ ਹੈ। ਥਾਣਾ ਮੁਖੀ ਬਰਜਿੰਦਰ ਸਿੰਘ ਨੇ ਕਿਹਾ ਹੈ ਕਿ ਜੇਕਰ ਕਿਸੇ ਨੂੰ ਅਣਪਛਾਤੇ ਨੌਜਵਾਨ ਦਾ ਪਤਾ ਚੱਲੇ ਤਾਂ ਥਾਣੇ 'ਚ ਜਾਣਕਾਰੀ ਦੇਣ।
ਮੁਲਾਜ਼ਮ ਜਥੇਬੰਦੀ ਨੇ ਲਾਇਆ ਧਰਨਾ
NEXT STORY