ਬੇਗੋਵਾਲ(ਰਜਿੰਦਰ)-ਬੇਗੋਵਾਲ ਤੋਂ ਨਡਾਲਾ ਰੋਡ 'ਤੇ ਮੋਟਰਸਾਈਕਲ 'ਤੇ ਜੀਪ ਦਰਮਿਆਨ ਹੋਏ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸੁਰਿੰਦਰ ਸਿੰਘ ਪੁੱਤਰ ਓਮ ਪ੍ਰਕਾਸ਼ ਵਾਸੀ ਫਤਹਿਗੜ੍ਹ ਥਾਣਾ ਬੇਗੋਵਾਲ ਬੀਤੀ ਰਾਤ ਮਕਸੂਦਪੁਰ ਸਾਈਡ ਤੋਂ ਬੇਗੋਵਾਲ ਨੂੰ ਆ ਰਿਹਾ ਸੀ ਕਿ ਜਦੋਂ ਇਹ ਪਿੰਡ ਤਲਵੰਡੀ ਕੂਕਾ ਅਤੇ ਕਮਾਲਪੁਰ ਦੇ ਵਿਚਾਲੇ ਪੁੱਜਾ ਤਾਂ ਬੇਗੋਵਾਲ ਸਾਈਡ ਤੋਂ ਆ ਰਹੀ ਜੀਪ ਦੀ ਮੋਟਰਸਾਈਕਲ ਨਾਲ ਟੱਕਰ ਹੋ ਗਈ ਜਿਸ ਦੌਰਾਨ ਜਿਥੇ ਸੁਰਿੰਦਰ ਸਿੰਘ ਗੰਭੀਰ ਜ਼ਖਮੀ ਹੋ ਕੇ ਮੋਟਰਸਾਈਕਲ ਤੋਂ ਡਿੱਗ ਪਿਆ, ਉਥੇ ਉਸ ਦਾ ਮੋਟਰਸਾਈਕਲ ਵੀ ਨੁਕਸਾਨਿਆ ਗਿਆ। ਇਸ ਦੌਰਾਨ ਮੌਕੇ 'ਤੇ ਹੀ ਸੁਰਿੰਦਰ ਸਿੰਘ ਦੀ ਮੌਤ ਹੋ ਗਈ। ਜਦਕਿ ਜੀਪ ਚਾਲਕ ਮੌਕੇ 'ਤੇ ਜੀਪ ਛੱਡ ਕੇ ਫਰਾਰ ਹੋ ਗਿਆ। ਇਸ ਸਬੰਧ 'ਚ ਬੇਗੋਵਾਲ ਪੁਲਸ ਨੇ ਜੀਪ ਨੂੰ ਕਬਜ਼ੇ 'ਚ ਲੈ ਕੇ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕਰ ਲਿਆ ਹੈ।
ਹੈਰੋਇਨ ਤੇ ਪਿਸਟਲ ਸਮੇਤ 2 ਕਾਬੂ
NEXT STORY