ਸਾਹਨੇਵਾਲ(ਜਗਰੂਪ)-ਥਾਣਾ ਸਾਹਨੇਵਾਲ ਦੇ ਤਹਿਤ ਆਉਂਦੇ ਪਿੰਡ ਭੂਖੜੀ ਕਲਾਂ ਵਿਖੇ ਰਾਤ ਨੂੰ ਹੋਏ ਇਕ ਦਰਦਨਾਕ ਹਾਦਸੇ ਦੌਰਾਨ ਇਕ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸਦੀ ਪਛਾਣ ਨੋਬਲਜੀਤ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਪਿੰਡ ਭੂਖੜੀ ਕਲਾਂ, ਲੁਧਿਆਣਾ ਦੇ ਰੂਪ 'ਚ ਹੋਈ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸਪੈਕਟਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਪਿੰਡ ਭੂਖੜੀ ਕਲਾਂ ਦਾ ਰਹਿਣ ਵਾਲਾ ਨੋਬਲਜੀਤ ਸਿੰਘ ਆਪਣੇ ਪਲਾਟੀਨਾ ਮੋਟਰਸਾਈਕਲ 'ਤੇ ਆਪਣੇ ਘਰ ਨੂੰ ਪਰਤ ਰਿਹਾ ਸੀ, ਜਿਸਦੀ ਰਸਤੇ 'ਚ ਇਕ ਦਰੱਖਤ ਨਾਲ ਹੋਈ ਕਥਿਤ ਟੱਕਰ ਦੌਰਾਨ ਜ਼ਖਮੀ ਹੋਣ ਦੇ ਬਾਅਦ ਉਸਦੀ ਮੌਤ ਹੋ ਗਈ। ਜਿਸ ਨੂੰ ਸਹੀ ਸਮੇਂ 'ਤੇ ਇਲਾਜ ਨਾ ਮਿਲਣ ਕਾਰਨ ਉਸਦੀ ਮੌਤ ਹੋ ਗਈ। ਪੁਲਸ ਨੇ ਉਸਦੇ ਪਿਤਾ ਸਰਬਜੀਤ ਸਿੰਘ ਦੇ ਬਿਆਨਾਂ 'ਤੇ 174 ਦੀ ਕਾਰਵਾਈ ਅਮਲ 'ਚ ਲਿਆਉਂਦੇ ਹੋਏ ਉਸਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਜੱਜ ਸਾਹਿਬ! ਪੇਸ਼ੀ ਦੌਰਾਨ ਜੇਲ 'ਚ ਤਿਆਰ ਖਾਣਾ ਨਾਲ ਲਿਜਾਣਾ ਨਹੀਂ ਹੁੰਦਾ ਨਸੀਬ
NEXT STORY