ਟਾਂਡਾ ਉੜਮੁੜ (ਪੰਡਿਤ ਵਰਿੰਦਰ ) - ਬੀਤੀ ਸ਼ਾਮ ਟਾਂਡਾ ਹੁਸ਼ਿਆਰਪੁਰ ਮਾਰਗ 'ਤੇ ਪਿੰਡ ਸੀਕਰੀ ਨਜ਼ਦੀਕ ਸ਼ਾਮ 7 ਵਜੇ ਦੇ ਕਰੀਬ ਹੋਏ ਸੜਕ ਹਾਦਸੇ 'ਚ ਐਂਬੂਲੈਂਸ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਮ੍ਰਿਤਕਾ 'ਚ ਐਂਬੂਲੈਂਸ ਦਾ ਡਰਾਈਵਰ ਹਰਦੀਪ ਸਿੰਘ ਵੀ ਦੱਸਿਆ ਦਾ ਰਿਹਾ ਹੈ।
ਹਾਦਸੇ ਦਾ ਸ਼ਿਕਾਰ ਗੁਰਦਾਸਪੁਰ ਨਾਲ ਸੰਬੰਧਿਤ ਪਰਿਵਾਰ ਸ੍ਰੀ ਕੀਰਤਪੁਰ ਸਾਹਿਬ ਤੋਂ ਅਸਥੀਆਂ ਪ੍ਰਵਾਹ ਕੇ ਆ ਰਿਹਾ ਸੀ ਕੇ ਉਨ੍ਹਾਂ ਦੀ ਐਂਬੂਲੈਂਸ 'ਚ ਪਿੰਡ ਸੀਕਰੀ ਨਜ਼ਦੀਕ ਟਰੱਕ ਨੇ ਟੱਕਰ ਮਾਰ ਦਿੱਤੀ। ਹਾਦਸੇ 'ਚ ਜ਼ਖਮੀ ਹੋਏ ਲੋਕਾਂ ਨੂੰ ਹੁਸ਼ਿਆਰਪੁਰ ਅਤੇ ਅੰਮ੍ਰਿਤਸਰ ਦੇ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ। ਹਾਦਸੇ 'ਚ ਮਾਰੇ ਗਏ ਵਿਅਕਤੀਆਂ ਦੀ ਪਛਾਣ ਹਰਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਖੋਖਰ ਫੌਜੀਆਂ ਅਤੇ ਗੁਰਮੀਤ ਸਿੰਘ ਪੁੱਤਰ ਬਚਨ ਸਿੰਘ ਨਿਵਾਸੀ ਘੁੱਮਣ ਖੁਰਦ ਵਜੋਂ ਹੋਈ ਹੈ। ਜਦਕਿ ਹਾਦਸੇ 'ਚ ਗੁਰਮੀਤ ਕੌਰ ਪਤਨੀ ਬਲਕਾਰ ਸਿੰਘ ਨਿਵਾਸੀ ਦੀਪੇਵਾਲ, ਹਰਭਜਨ ਸਿੰਘ ਪੁੱਤਰ ਸੂਬਾ ਸਿੰਘ ਅਤੇ ਗੁਰਮੀਤ ਸਿੰਘ ਪੁੱਤਰ ਪ੍ਰੇਮ ਸਿੰਘ ਜ਼ਖ਼ਮੀ ਹੋ ਗਏ। ਟਾਂਡਾ ਪੁਲਸ ਨੇ ਟਰੱਕ ਛੱਡ ਫਰਾਰ ਹੋਏ ਡਰਾਈਵਰ ਦੀ ਭਾਲ ਸ਼ੁਰੂ ਕੀਤੀ ਹੈ। ਪੁਲਸ ਨੇ ਜਖ਼ਮੀ ਹੋਏ ਹਰਭਜਨ ਸਿੰਘ ਦੇ ਬਿਆਨ ਦੇ ਆਾਰ 'ਤੇ ਟਰੱਕ ਚਾਲਕ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਹਰਭਜਨ ਸਿੰਘ ਨੇ ਦੱਸਿਆ ਕੇ ਉਹ ਆਪਣੇ ਭਰਾ ਪ੍ਰੇਮ ਸਿੰਘ ਦੀਆ ਅਸਥੀਆਂ ਪ੍ਰਵਾਹ ਕਰਕੇ ਵਾਪਸ ਪਰਤ ਰਹੇ ਸਨ।
ਪੰਜਾਬ ਰੋਡਵੇਜ਼-ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਸੰਘਰਸ਼ ਦੀ ਚਿਤਾਵਨੀ
NEXT STORY