ਫਾਜ਼ਿਲਕਾ(ਨਾਗਪਾਲ)-ਬੀਤੀ ਰਾਤ ਨਵੀਂ ਆਬਾਦੀ ਵਿਚ ਇਕ ਟਰਾਲੇ ਦੀ ਟੱਕਰ ਨਾਲ 38 ਸਾਲਾ ਮਦਨ ਲਾਲ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਬੀਤੀ ਰਾਤ 10.15 ਵਜੇ ਮਦਨ ਲਾਲ ਆਪਣੇ ਭਰਾ ਧਰਮ ਚੰਦ ਨਾਲ ਪੈਦਲ ਸਲੇਮਸ਼ਾਹ ਫਾਟਕ ਤੋਂ ਨਵੀਂ ਆਬਾਦੀ ਆਪਣੇ ਘਰ ਜਾ ਰਿਹਾ ਸੀ ਕਿ ਪਿੱਛੇ ਤੋਂ ਪਿੰਡ ਮੋਜਮ ਵੱਲੋਂ ਆ ਰਹੇ ਇਕ ਵੱਡੇ ਟਰੱਕ (ਟਰਾਲੇ) ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਡਿੱਗ ਗਿਆ ਅਤੇ ਟਰਾਲਾ ਉਸ ਦੇ ਸਿਰ ਉਪਰੋਂ ਲੰਘ ਗਿਆ, ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਟਰਾਲਾ ਚਾਲਕ ਉੁਥੋਂ ਟਰਾਲਾ ਭਜਾ ਕੇ ਲੈ ਗਿਆ। ਮਦਨ ਲਾਲ ਦਰਜ਼ੀ ਸੀ ਅਤੇ ਆਪਣੇ ਪਿੱਛੇ ਵਿਧਵਾ ਅਤੇ ਦੋ ਬੱਚੇ ਛੱਡ ਗਿਆ ਹੈ। ਮ੍ਰਿਤਕ ਦਾ ਅੱਜ ਬਾਅਦ ਦੁਪਹਿਰ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਕੀਤਾ ਗਿਆ। ਥਾਣਾ ਸਿਟੀ ਦੇ ਏ. ਐੱਸ. ਆਈ. ਕ੍ਰਿਸ਼ਨ ਲਾਲ ਨੇ ਦੱਸਿਆ ਕਿ ਇਸ ਮਾਮਲੇ ਵਿਚ ਟਰਾਲਾ ਚਾਲਕ ਰਵੀ ਕੁਮਾਰ ਵਾਸੀ ਫਾਜ਼ਿਲਕਾ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਡਾਗ ਸਕੁਐਡ ਤੇ ਬੰਬ-ਨਿਰੋਧਕ ਦਸਤਿਆਂ ਨੇ ਖੰਗਾਲਿਆ ਸ਼ਹਿਰ ਦਾ ਚੱਪਾ-ਚੱਪਾ
NEXT STORY