ਸੰਗਰੂਰ(ਵਿਵੇਕ ਸਿੰਧਵਾਨੀ, ਰਵੀ)—ਇਕ ਤੇਜ਼ ਰਫਤਾਰ ਕੰਬਾਈਨ ਵੱਲੋਂ ਲਾਪ੍ਰਵਾਹੀ ਨਾਲ ਟੱਕਰ ਮਾਰ ਦੇਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਸਹਾਇਕ ਥਾਣੇਦਾਰ ਗੁਰਚਰਨ ਸਿੰਘ ਨੇ ਦੱਸਿਆ ਕਿ ਸ਼ਮਸ਼ੇਰ ਸਿੰਘ ਪੁੱਤਰ ਘੀਚਰ ਸਿੰਘ ਵਾਸੀ ਪਿੰਡ ਚੱਠਾ ਨਨਹੇੜਾ ਤਹਿਸੀਲ ਸੁਨਾਮ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਸ ਦਾ ਲੜਕਾ ਬੂਟਾ ਸਿੰਘ ਆਪਣੇ ਮੋਟਰਸਾਈਕਲ 'ਤੇ ਜਵੰਧਾ ਰੋਡ 'ਤੇ ਘਰੇਲੂ ਕੰਮ ਸਬੰਧੀ ਜਾ ਰਿਹਾ ਸੀ ਕਿ ਦਿਲਬਰ ਖਾਂ ਪੁੱਤਰ ਸੁਰਾਜ ਮੁਹੰਮਦ ਵਾਸੀ ਨਰਾਇਣਗੜ੍ਹ ਤੰਬੂਆਂ ਥਾਣਾ ਨਾਭਾ ਜ਼ਿਲਾ ਪਟਿਆਲਾ ਨੇ ਆਪਣੀ ਕੰਬਾਈਨ ਬੜੀ ਤੇਜ਼ ਰਫ਼ਤਾਰ ਅਤੇ ਲਾਪ੍ਰਵਾਹੀ ਨਾਲ ਸੜਕ 'ਤੇ ਚੜ੍ਹਾ ਦਿੱਤੀ, ਜਿਸ ਕਾਰਨ ਕੰਬਾਈਨ ਦੇ ਕਟਰ ਵਾਲਾ ਹਿੱਸਾ ਉਸ ਦੇ ਲੜਕੇ ਦੇ ਸਿਰ 'ਚ ਜ਼ੋਰ ਨਾਲ ਲੱਗਣ ਕਾਰਨ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਇਲਾਜ ਲਈ ਸਿਵਲ ਹਸਪਤਾਲ ਸੁਨਾਮ ਲਿਜਾਣ ਸਮੇਂ ਉਸ ਦੇ ਲੜਕੇ ਨੇ ਰਸਤੇ 'ਚ ਹੀ ਦਮ ਤੋੜ ਦਿੱਤਾ। ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ।
ਧਾਰਮਕ ਅਸਥਾਨ ਤੋਂ ਕੱਢਿਆ ਗੋਰੂ ਚੇਲਾ ਨਿਕਲਿਆ ਪ੍ਰਵਾਸੀ ਵਿਅਕਤੀ ਦਾ ਕਾਤਲ
NEXT STORY