ਖੰਨਾ(ਸੁਨੀਲ)-ਬੀਤੀ ਰਾਤ ਇਕ ਵਿਆਹ ਸਮਾਰੋਹ ਤੋਂ ਵਾਪਸ ਮੁੜ ਰਹੇ ਇਕ ਮੋਟਰਸਾਈਕਲ 'ਤੇ ਸਵਾਰ 2 ਨੌਜਵਾਨ ਸਥਾਨਕ ਸਮਰਾਲਾ ਰੋਡ 'ਤੇ ਇਕ ਹਾਦਸੇ ਦੌਰਾਨ ਗੰਭੀਰ ਰੂਪ 'ਚ ਜ਼ਖ਼ਮੀ ਹੋ ਕੇ ਸੜਕ ਕੰਢੇ ਜਾ ਡਿੱਗੇ। ਰਾਤ ਹੋਣ ਕਾਰਨ ਰਾਹਗੀਰ ਲੰਘਦੇ ਗਏ। ਕਿਸੇ ਦੀ ਵੀ ਇਨ੍ਹਾਂ ਜ਼ਖ਼ਮੀਆਂ 'ਤੇ ਨਜ਼ਰ ਨਹੀਂ ਪਈ। ਇਸ ਦੌਰਾਨ ਇਕ ਹੋਟਲ ਦੇ ਮਾਲਕ ਪਵਿੱਤਰ ਸਿੰਘ ਵੀ ਉਸੇ ਸਮੇਂ ਵਿਆਹ ਸਮਾਗਮ 'ਚ ਵਾਪਸ ਹੋਣ ਉਪਰੰਤ ਜਦੋਂ ਆਪਣੀ ਕਾਰ ਤੋਂ ਵਾਪਸ ਜਾ ਰਹੇ ਸਨ ਤਾਂ ਉਨ੍ਹਾਂ ਦੀ ਨਜ਼ਰ ਜ਼ਖ਼ਮੀਆਂ 'ਤੇ ਪਈ। ਜਿਵੇਂ ਹੀ ਉਨ੍ਹਾਂ ਨੇ ਆਪਣੀ ਗੱਡੀ ਰੋਕ ਕੇ ਜ਼ਖ਼ਮੀਆਂ ਦੀ ਸਹਾਇਤਾ ਕਰਨੀ ਚਾਹੀ, ਤਾਂ ਵੇਖਿਆ ਕਿ ਦੋਨਾਂ ਦੇ ਕੋਲ ਲਗਭਗ 10 ਖੂੰਖਾਰ ਕੁੱਤੇ, ਜਿੱਥੇ ਪਹਿਲਾਂ ਉਨ੍ਹਾਂ ਦੇ ਸਰੀਰ ਤੋਂ ਖੂਨ ਚੱਟ ਰਹੇ ਸਨ, ਉੱਥੇ ਹੀ ਉਨ੍ਹਾਂ ਨੇ ਜਦੋਂ ਉਨ੍ਹਾਂ ਨੂੰ ਸ਼ਿਕਾਰ ਬਣਾਉਣਾ ਸ਼ੁਰੂ ਕੀਤਾ ਤਾਂ ਸਹਾਇਤਾ ਕਰਨ ਗਏ ਪਵਿੱਤਰ ਗਿੱਲ ਦੇ ਵੱਲ ਵੀ ਕੁੱਤੇ ਝਪਟੇ। ਉਨ੍ਹਾਂ ਨੇ ਇਸ ਦੀ ਸੂਚਨਾ ਸਿਟੀ ਥਾਣਾ 1 ਦੇ ਐੱਸ. ਐੱਚ. ਓ. ਇੰਸਪੈਕਟਰ ਅਸ਼ਵਨੀ ਕੁਮਾਰ ਨੂੰ ਦਿੱਤੀ, ਜਿਨ੍ਹਾਂ ਨੇ ਬਿਨਾਂ ਕੋਈ ਪਲ ਗਵਾਏ ਸਬ-ਇੰਸਪੈਕਟਰ ਆਕਾਸ਼ ਸ਼ਰਮਾ, ਥਾਣੇਦਾਰ ਚਰਨਜੀਤ ਅਤੇ ਹੌਲਦਾਰ ਪਰਮਜੀਤ ਦੇ ਨਾਲ ਸਰਕਾਰੀ ਗੱਡੀ ਨੂੰ ਘਟਨਾ ਸਥਾਨ 'ਤੇ ਰਵਾਨਾ ਕੀਤਾ। ਪੁਲਸ ਨੇ ਵੱਡੀ ਕੋਸ਼ਿਸ਼ ਨਾਲ ਜਦੋਂ ਉਨ੍ਹਾਂ ਨੂੰ ਕੁੱਤਿਆਂ ਦੇ ਚੁੰਗਲ ਤੋਂ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਕੁੱਤਿਆਂ ਨੇ ਉਨ੍ਹਾਂ 'ਤੇ ਵੀ ਹਮਲਾ ਬੋਲ ਦਿੱਤਾ। ਕਿਸੇ ਤਰ੍ਹਾਂ ਪੁਲਸ ਨੇ ਕੁੱਤਿਆਂ ਨੂੰ ਘਟਨਾ ਸਥਾਨ ਤੋਂ ਭਜਾਇਆ ਅਤੇ ਜ਼ਖ਼ਮੀਆਂ ਨੂੰ ਸਰਕਾਰੀ ਵਾਹਨ 'ਚ ਬਿਠਾਉਂਦੇ ਹੋਏ ਦੇਰ ਰਾਤ ਖੰਨਾ ਦੇ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ। ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਵੇਖਦੇ ਹੋਏ ਹਸਪਤਾਲ ਵਿੱਚ ਉਨ੍ਹਾਂ ਨੂੰ ਚੰਡੀਗੜ੍ਹ ਸੈਕਟਰ 32 ਦੇ ਹਸਪਤਾਲ ਲਈ ਰੈਫਰ ਕਰ ਦਿੱਤਾ। ਸਿਟੀ ਥਾਣਾ ਐੱਸ. ਐੱਚ. ਓ. ਅਸ਼ਵਨੀ ਕੁਮਾਰ ਨੇ ਦੱਸਿਆ ਕਿ ਜੇਕਰ ਸਮਾਂ ਰਹਿੰਦੇ ਪੁਲਸ ਕਾਰਵਾਈ ਨਾ ਕਰਦੀ ਤਾਂ ਹਨੇਰੇ ਦੇ ਰਹਿੰਦੇ ਖੂੰਖਾਰ ਕੁੱਤੇ ਮਿੱਠੂ ਰਾਮ ਪੁੱਤਰ ਨਿਹਾਲ ਚੰਦ ਵਾਸੀ ਖੰਨਾ, ਗੁਰਮੀਤ ਪੁੱਤਰ ਜੈਮਲ ਵਾਸੀ ਖੰਨਾ ਦਾ ਜਾਨੀ ਨੁਕਸਾਨ ਵੀ ਕਰ ਸਕਦੇ ਸਨ। ਇਸ ਸੰਬੰਧੀ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਪੁਲਸ ਵਲੋਂ ਕੀਤੇ ਗਏ ਇਸ ਕਾਰਜ ਦੀ ਪੂਰੀ-ਪੂਰੀ ਪ੍ਰਸ਼ੰਸਾ ਕਰਦੇ ਹੋਏ ਜਿੱਥੇ ਵਿਸ਼ੇਸ਼ ਕਰਕੇ ਇੰਸਪੈਕਟਰ ਅਸ਼ਵਨੀ ਕੁਮਾਰ ਦੀ ਪ੍ਰਸ਼ੰਸਾ ਕੀਤੀ ,ਉੱਥੇ ਹੀ ਉਨ੍ਹਾਂ ਦੇ ਨਾਲ-ਨਾਲ ਬਾਕੀ ਟੀਮਾਂ ਨੂੰ ਵੀ ਵਿਸ਼ੇਸ਼ ਸਨਮਾਨ ਦਿੰਦੇ ਹੋਏ ਸਨਮਾਨਤ ਕਰਨ ਦਾ ਐਲਾਨ ਕੀਤਾ।
ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਪੈਸੇ ਸਿੱਧੇ ਵਿਦਿਆਰਥੀਆਂ ਦੇ ਖਾਤੇ ਜਾਣਗੇ : ਅਰਜਨ ਕੁਮਾਰ
NEXT STORY