ਸ੍ਰੀ ਕੀਰਤਪੁਰ ਸਾਹਿਬ, (ਬਾਲੀ)-ਅੱਜ ਸਵੇਰੇ ਭਰਤਗਡ਼੍ਹ-ਪੰਜੇਹਰਾ ਟੀ-ਪੁਆਇੰਟ ਵਿਚਕਾਰ ਕੌਮੀ ਮਾਰਗ ਨੰਬਰ 21 (205) ਉਪਰ ਰੂਪਨਗਰ ਵੱਲੋਂ ਆ ਰਹੀ ਕਾਰ ਦੀ ਲਪੇਟ ’ਚ ਇਕ ਸਕੂਟਰੀ ਆਉਣ ਕਾਰਨ ਇਕ ਨੌਜਵਾਨ ਦੇ ਗੰਭੀਰ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਜ਼ਖਮੀ ਨੌਜਵਾਨ ਨੂੰ ਇਕੱਠੇ ਹੋਏ ਲੋਕਾਂ ਨੇ ਇਲਾਜ ਲਈ ਸੀ.ਐੱਚ.ਸੀ ਭਰਤਗਡ਼੍ਹ ਪਹੁੰਚਾਇਆ। ਨੌਜਵਾਨ ਦੀ ਪਛਾਣ ਸਿਮਰਨਜੋਤ ਸਿੰਘ (18) ਪੁੱਤਰ ਦਿਲਬਾਗ ਸਿੰਘ, ਵਾਸੀ ਪਿੰਡ ਖਰੋਟਾ, ਥਾਣਾ ਸ੍ਰੀ ਕੀਰਤਪੁਰ ਸਾਹਿਬ ਵਜੋਂ ਹੋਈ ਹੈ। ਭਰਤਗਡ਼੍ਹ ਪੁਲਸ ਚੌਕੀ ਇੰਚਾਰਜ ਗੁਰਮੁੱਖ ਸਿੰਘ ਅਤੇ ਹੌਲਦਾਰ ਹਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਅਗਲੀ ਕਾਰਵਾਈ ਜਾਰੀ ਹੈ।
ਭਾਖਡ਼ਾ ਡੈਮ ’ਚ ਪਾਣੀ ਦਾ ਪੱਧਰ 1624.60 ਫੁੱਟ ਤੱਕ ਪੁੱਜਾ
NEXT STORY