ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ)-ਸ੍ਰੀ ਮੁਕਤਸਰ ਸਾਹਿਬ 'ਚ ਦਰਦਨਾਕ ਹਾਦਸਾ ਵਾਪਰਨ ਦੀ ਘਟਨਾ ਸਾਹਮਣੇ ਆਈ ਹੈ। ਦੱਸ ਦੇਈਏ ਕਿ ਪਿੰਡ ਸੰਗੂਧੌਣ ਕੋਲ ਮੁਕਤਸਰ-ਬਠਿੰਡਾ ਰੋਡ ’ਤੇ ਕੰਮ ਕਰ ਰਹੇ ਮਨਰੇਗਾ ਮਜ਼ਦੂਰਾਂ ਉਪਰ ਕਾਰ ਚੜ੍ਹਨ ਨਾਲ 4 ਮਜ਼ਦੂਰਾਂ ਦੀ ਮੌਤ ਹੋ ਗਈ ਹੈ, ਜਦਕਿ ਇਕ ਔਰਤ ਗੰਭੀਰ ਰੂਪ ’ਚ ਜ਼ਖਮੀ ਹੋ ਗਈ । ਇਕੱਤਰ ਜਾਣਕਾਰੀ ਅਨੁਸਾਰ ਪਿੰਡ ਸੰਗੂਧੌਣ ਦੇ ਰਹਿਣ ਵਾਲੇ ਇਹ ਮਨਰੇਗਾ ਮਜ਼ਦੂਰ ਸੜਕ ਕਿਨਾਰੇ ਘਾਹ-ਫੂਸ ਸਾਫ ਕਰਨ ਦਾ ਕੰਮ ਕਰ ਰਹੇ ਸਨ ਕਿ ਇਸ ਦੌਰਾਨ ਕੁਝ ਮਜ਼ਦੂਰ ਸੜਕ ਦੇ ਕਿਨਾਰੇ ਬੈਠ ਕੇ ਆਰਾਮ ਕਰ ਰਹੇ ਸਨ।
ਇਹ ਵੀ ਪੜ੍ਹੋ : ਮੁੱਖ ਮੰਤਰੀ ਦੇ ਉਮੀਦਵਾਰ ਲਈ ਕਾਂਗਰਸ ਨੇ ਮਨਮਤੀਏ ਅਤੇ ਮਾਫੀਆ ਨਾਲ ਸੰਬੰਧਿਤ ਆਗੂ ਲਈ ਕਰਵਾਇਆ ਸਰਵੇ : ਹਰਪਾਲ ਚੀਮਾ
ਇਸ ਦੌਰਾਨ ਬਾਅਦ ਦੁਪਹਿਰ ਤਕਰੀਬਨ 3 ਵਜੇ ਮੁਕਤਸਰ ਤੋਂ ਬਠਿੰਡਾ ਵੱਲ ਜਾ ਰਹੀ ਇਕ ਕਾਰ ਅਚਾਨਕ ਹੀ ਉਨ੍ਹਾਂ ਉਪਰ ਚੜ੍ਹ ਗਈ। ਇਸ ਦਰਦਨਾਕ ਹਾਦਸੇ ’ਚ ਸਿਮਰਜੀਤ ਕੌਰ (42), ਵੀਰਪਾਲ ਕੌਰ (35) ਅਤੇ ਮਹਿੰਦਰਪਾਲ ਕੌਰ (52) ਅਤੇ ਪ੍ਰੀਤਮ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਸਹਿਜਪ੍ਰੀਤ ਕੌਰ ਬਹੁਤ ਗੰਭੀਰ ਜ਼ਖਮੀ ਹੋ ਗਈ, ਜਿਸ ਨੂੰ ਕਾਰ ਚਾਲਕ ਹੀ ਸਿਵਲ ਹਸਪਤਾਲ ਛੱਡ ਕੇ ਗਿਆ ਤੇ ਉਸ ਤੋਂ ਬਾਅਦ ਫਰਾਰ ਹੋ ਗਿਆ। ਇਸ ਦੌਰਾਨ ਥਾਣਾ ਸਦਰ ਦੇ ਐੱਸ. ਐੱਚ. ਓ. ਜਸਵੀਰ ਸਿੰਘ ਵੀ ਮੌਕੇ ’ਤੇ ਪਹੁੰਚ ਗਏ ਅਤੇ ਉਨ੍ਹਾਂ ਦੱਸਿਆ ਕਿ ਉਹ ਕਾਰ ਚਾਲਕ ਦੀ ਭਾਲ ਅਤੇ ਐਕਸੀਡੈਂਟ ਸਬੰਧੀ ਬਣਦੀ ਕਾਰਵਾਈ ਕਰ ਰਹੇ ਹਨ।
ਇਹ ਵੀ ਪੜ੍ਹੋ : ਸਰਦ ਰੁੱਤ ਓਲੰਪਿਕ ਖੇਡਾਂ: ਉਦਘਾਟਨੀ ਸਮਾਰੋਹ 'ਚ ਜੰਮੂ-ਕਸ਼ਮੀਰ ਦਾ ਨੌਜਵਾਨ ਬਣਿਆ ਭਾਰਤ ਵੱਲੋਂ ਝੰਡਾਬਰਦਾਰ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਅਸੀਂ ਆਪਣੀ ਨਹੀਂ, ਪੰਜਾਬ ਤੇ ਪੰਜਾਬੀ ਦੀ ਰੱਖਿਆ ਕਰਨੀ ਹੈ : ਭਗਵੰਤ ਮਾਨ
NEXT STORY