ਚੰਡੀਗੜ੍ਹ (ਸੁਸ਼ੀਲ) : ਇੱਥੇ ਸੈਕਟਰ 38/40 ਲਾਈਟ ਪੁਆਇੰਟ ਨੇੜੇ ਇੱਕ ਤੇਜ਼ ਰਫ਼ਤਾਰ ਕਾਰ ਬਿਜਲੀ ਦੇ ਖੰਭੇ ਨੂੰ ਤੋੜ ਕੇ ਕੰਧ ਨਾਲ ਟਕਰਾ ਗਈ ਅਤੇ ਪਲਟ ਗਈ। ਧਮਾਕਾ ਸੁਣ ਕੇ ਲੋਕ ਇਕੱਠੇ ਹੋ ਗਏ ਅਤੇ ਚਾਲਕ ਨੂੰ ਬਾਹਰ ਕੱਢਿਆ ਅਤੇ ਪੁਲਸ ਨੂੰ ਸੂਚਿਤ ਕੀਤਾ। ਪੀ. ਸੀ. ਆਰ. ਅਤੇ ਸੈਕਟਰ-39 ਥਾਣਾ ਪੁਲਸ ਮੌਕੇ ’ਤੇ ਪਹੁੰਚ ਗਈ। ਹਾਦਸੇ ਵਿਚ ਕਾਰ ਚਾਲਕ ਵਾਲ-ਵਾਲ ਬਚ ਗਿਆ। ਕਾਰ ਚਾਲਕ ਨੇ ਦੱਸਿਆ ਕਿ ਗੱਡੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਕਾਰ ਪਲਟ ਗਈ।
ਸੈਕਟਰ-39 ਥਾਣਾ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੈਕਟਰ-39 ਥਾਣੇ ਨੂੰ ਮੰਗਲਵਾਰ ਸਵੇਰੇ 4 ਵਜੇ ਸੂਚਨਾ ਮਿਲੀ ਕਿ ਸੈਕਟਰ-38/40 ਲਾਈਟ ਪੁਆਇੰਟ ਨੇੜੇ ਗੱਡੀ ਪਲਟ ਗਈ ਹੈ। ਪੁਲਸ ਟੀਮ ਮੌਕੇ ’ਤੇ ਪਹੁੰਚੀ। ਸੜਕ ਕਿਨਾਰੇ ਬਿਜਲੀ ਦਾ ਖੰਭਾ ਅਤੇ ਕੰਧ ਟੁੱਟ ਗਈ ਸੀ। ਕਾਰ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ ਸੀ। ਪੁਲਸ ਨੇ ਕਾਰ ਚਾਲਕ ਤੋਂ ਸੜਕ ਹਾਦਸੇ ਬਾਰੇ ਪੁੱਛਗਿੱਛ ਕੀਤੀ। ਉਸਨੇ ਦੱਸਿਆ ਕਿ ਉਹ ਸੈਕਟਰ-40 ਤੋਂ ਆ ਰਿਹਾ ਸੀ। ਅਚਾਨਕ ਗੱਡੀ ਦੇ ਸਾਹਮਣੇ ਕਾਰ ਆ ਗਈ, ਜਿਸ ਨੂੰ ਬਚਾਉਣ ਲਈ ਕਾਰ ਨੂੰ ਮੋੜ ਦਿੱਤਾ। ਗੱਡੀ ਕੰਟਰੋਲ ਤੋਂ ਬਾਹਰ ਹੋ ਗਈ, ਅਤੇ ਬਿਜਲੀ ਦੇ ਖੰਭੇ ਅਤੇ ਫਿਰ ਕੰਧ ਨਾਲ ਟਕਰਾ ਗਈ ਅਤੇ ਪਲਟ ਗਈ। ਸੈਕਟਰ-39 ਥਾਣੇ ਦੀ ਪੁਲਸ ਨੇ ਮਾਮਲੇ ਵਿਚ ਡੀ.ਡੀ.ਆਰ. ਦਰਜ ਕਰ ਲਈ ਹੈ।
ਬਾਬਾ ਬਗੇਸ਼ਵਰ ਦੀ ਕਮਾਈ ਸੁਣ ਉੱਡਣਗੇ ਹੋਸ਼! ਕੈਮਰੇ ਸਾਹਮਣੇ ਖੁਦ ਕੀਤੇ ਖੁਲਾਸੇ
NEXT STORY