ਜਲੰਧਰ (ਸੋਨੂੰ)- ਜਲੰਧਰ ਦੇ ਟੀ. ਵੀ. ਸੈਂਟਰ ਨੇੜੇ ਹਸਪਤਾਲ ਕੋਲ ਦਰਦਨਾਕ ਹਾਦਸਾ ਵਾਪਰ ਗਿਆ। ਸੜਕ ਹਾਦਸੇ ਵਿੱਚ ਐਕਟਿਵਾ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਨਿਜ਼ਾਮਤ ਨਗਰ ਦੇ ਰਹਿਣ ਵਾਲੇ ਪੰਕਜ (31) ਅਤੇ ਬਸਤੀ ਨੌਂ ਦੇ ਰਹਿਣ ਵਾਲੇ ਮੋਹਿਤ (30) ਵਜੋਂ ਹੋਈ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਏ. ਸੀ. ਪੀ. ਨਿਰਮਲ ਨੇ ਦੱਸਿਆ ਕਿ ਹਾਦਸਾ ਬੀਤੀ ਦੇਰ ਰਾਤ ਵਾਪਰਿਆ।
ਮਿਲੀ ਜਾਣਕਾਰੀ ਮੁਤਾਬਕ ਦੋ ਐਕਟਿਵਾ ਸਵਾਰ ਨੌਜਵਾਨਾਂ ਦੇ ਅੱਗੇ ਜਾ ਰਹੀ ਗੱਡੀ ਨੇ ਉਨ੍ਹਾਂ ਨੂੰ ਟਕਰ ਮਾਰ ਦਿੱਤੀ ਦੋਵਾਂ ਦੇ ਉੱਪਰੋਂ ਲੰਘ ਗਈ, ਜਿਸ ਕਾਰਨ ਪਿੱਛੇ ਤੋਂ ਆ ਰਹੀ ਸਬਜ਼ੀਆਂ ਨਾਲ ਭਰੀ ਇਕ ਮਹਿੰਦਰਾ ਪਿਕਅੱਪ ਗੱਡੀ ਦੋਵਾਂ ਦੇ ਉੱਪਰੋਂ ਲੰਘ ਗਈ। ਹਾਦਸੇ ਵਿੱਚ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਥਾਣਾ 4 ਵਿੱਚ ਮਾਮਲਾ ਦਰਜ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਚਲਦੇ ਕਬੱਡੀ ਟੂਰਨਾਮੈਂਟ ਦੌਰਾਨ ਵੱਡੀ ਘਟਨਾ, ਚੱਲੇ ਤੇਜ਼ਧਾਰ ਹਥਿਆਰ, ਲਾਹ 'ਤੀ ਪੱਗ
ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਤਰਸੇਮ ਥਾਪਾ ਨੇ ਦੱਸਿਆ ਕਿ ਦੋਵੇਂ ਨੌਜਵਾਨ ਦੋ ਹੋਰ ਨੌਜਵਾਨਾਂ ਨਾਲ ਦੁਪਹਿਰ 1.30 ਵਜੇ ਜਨਮਦਿਨ ਦੀ ਪਾਰਟੀ ਤੋਂ ਵਾਪਸ ਆ ਰਹੇ ਸਨ। ਇਸ ਦੌਰਾਨ ਸ਼ਰਨਜੀਤ ਹਸਪਤਾਲ ਨੇੜੇ ਇਕ ਕਾਲੇ ਰੰਗ ਦੀ ਕਾਰ ਨੇ ਉਨ੍ਹਾਂ ਨੂੰ ਸਾਈਡ ਤੋਂ ਟੱਕਰ ਮਾਰ ਦਿੱਤੀ ਅਤੇ ਫਿਰ ਪਿੱਛੇ ਤੋਂ ਆ ਰਹੀ ਇਕ ਪਿਕਅੱਪ ਗੱਡੀ ਉਨ੍ਹਾਂ ਨੂੰ ਸੜਕ 'ਤੇ ਘੜੀਸਦੀ ਹੋਈ ਲੈ ਗਈ। ਹਾਦਸੇ ਵਿੱਚ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ, ਇਸ ਉਮਰ ਦੇ ਲੋਕਾਂ 'ਚ ਵੱਧਣ ਲੱਗੀ ਇਹ ਭਿਆਨਕ ਬੀਮਾਰੀ
ਪੰਕਜ ਵਿਆਹਿਆ ਹੋਇਆ ਸੀ ਅਤੇ ਉਸ ਦਾ ਵਿਆਹ ਸਿਰਫ਼ 3 ਮਹੀਨੇ ਪਹਿਲਾਂ ਹੀ ਹੋਇਆ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਜੇ ਤੱਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਪੁਲਸ ਨੇ ਪਿਕਅੱਪ ਗੱਡੀ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਪੁਲਸ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਮੋਹਿਤ ਦੇ ਪਿਤਾ ਦੀ ਬਸਤੀ ਨੌ ਵਿੱਚ ਮੋਹਿਤ ਸਪੋਰਟਸ ਨਾਮ ਦੀ ਇਕ ਦੁਕਾਨ ਹੈ, ਜਦਕਿ ਪੰਕਜ ਦਾ ਨਿਜਾਤਮ ਨਗਰ ਵਿੱਚ ਇਕ ਇੰਪੋਰਟ-ਐਕਸਪੋਰਟ ਦਾ ਕਾਰੋਬਾਰ ਹੈ।
ਇਹ ਵੀ ਪੜ੍ਹੋ : US ਤੋਂ ਡਿਪੋਰਟ ਕੀਤੇ ਨੌਜਵਾਨਾਂ ਮਗਰੋਂ ਕਸੂਤੇ ਫਸੇ ਪੰਜਾਬ 'ਚ ਟ੍ਰੈਵਲ ਏਜੰਟ, ਸਰਕਾਰ ਨੇ ਕਰ 'ਤੀ ਵੱਡੀ ਕਾਰਵਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜ਼ਮੀਨ ਦਾ ਇਕਰਾਰਨਾਮਾ ਕਰਕੇ ਕਿਸੇ ਹੋਰ ਨੂੰ ਰਜਿਸਟਰੀ ਕਰਵਾਉਣ ਦੇ ਦੋਸ਼ ‘ਚ ਇਕ ਨਾਮਜ਼ਦ
NEXT STORY