ਲੁਧਿਆਣਾ (ਸੰਨੀ)- ਵੀਰਵਾਰ ਸਵੇਰੇ 7 ਵਜੇ ਦੇ ਕਰੀਬ ਚੌਲਾਂ ਦੀ ਫੱਕ ਨਾਲ ਭਰਿਆ ਟਰੱਕ ਢੋਲੇਵਾਲ ਪੁਲ ਦੇ ਉਪਰ ਪਲਟ ਗਿਆ, ਜਿਸ ਕਾਰਨ ਲੋਕਾਂ ਨੂੰ ਕਈ ਘੰਟੇ ਤੱਕ ਜਾਮ ਦਾ ਸਾਹਮਣਾ ਕਰਨਾ ਪਿਆ। ਸਵੇਰ ਸਮੇਂ ਟਰੱਕ ਪਲਟਣ ਕਾਰਨ ਲੋਕਾਂ ਨੂੰ ਆਪਣੇ ਦਫਤਰ, ਫੈਕਟਰੀ ’ਚ ਜਾਣ ’ਚ ਵੀ ਦਿੱਕਤ ਪੇਸ਼ ਆਈ। ਲੋਕਾਂ ਦਾ ਮਿੰਟਾਂ ਦਾ ਸਫਰ ਘੰਟਿਆ ’ਚ ਪੂਰਾ ਹੋਇਆ। ਟਰੱਕ ਪਲਟਣ ਕਾਰਨ ਚੀਮਾ ਚੌਕ, ਬੱਸ ਸਟੈਂਡ,ਵਿਸਕਰਮਾ ਚੌਕ, ਢੋਲੇਵਾਲ ਚੌਕ ਤੱਕ ਆਵਾਜਾਈ ਪ੍ਰਭਾਵਿਤ ਹੋਈ। ਦੱਸਿਆ ਜਾ ਰਿਹਾ ਹੈ ਕਿ ਇਕ ਕਾਰ ਨੂੰ ਬਚਾਉਣ ਦੇ ਚੱਕਰ ’ਚ ਡਰਾਈਵਰ ਆਪਣਾ ਸੰਤੁਲਨ ਗਵਾ ਬੈਠਾ ਤੇ ਟਰੱਕ ਪਲਟ ਗਿਆ। ਹਾਦਸੇ ’ਚ ਡਰਾਈਵਰ ਤੇ ਲੇਬਰ ਦੇ ਕੁਝ ਵਿਅਕਤੀਆਂ ਨੂੰ ਸੱਟਾਂ ਵੀ ਲੱਗੀਆਂ, ਜਿਨ੍ਹਾਂ ਨੂੰ ਲੋਕਾਂ ਨੇ ਟਰੱਕ ’ਚੋਂ ਕੱਢ ਕੇ ਹਸਪਤਾਲ ਪਹੁੰਚਾਇਆ।
ਹਾਦਸੇ ਦੀ ਸੂਚਨਾ ਮਿਲਦੇ ਹੀ ਟ੍ਰੈਫਿਕ ਪੁਲਸ ਨੇ ਜੋਨ ਇੰਚਾਰਜ ਏ. ਐੱਸ.ਆਈ. ਅੰਬਾ ਦੱਤ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਸਥੀਤੀ ਨੂੰ ਸੰਭਾਲਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਟ੍ਰੈਫਿਕ ਨੂੰ ਡਾਇਵਰਟ ਕਰ ਹੋਰ ਰਸਤਿਆਂ ਵੱਲ ਭੇਜਿਆ ਗਿਆ। ਸੜਕ ’ਤੇ ਖਿੱਲਰੇ ਚੌਲਾਂ ਦੀ ਫੱਕ ਨੂੰ ਹੋਰ ਗੱਡੀ ਵਿਚ ਸਿਫਟ ਕਰ ਕੇ ਰਸਤਾ ਕਲੀਅਰ ਕਰਵਾਇਆ। ਟ੍ਰੈਫਿਕ ਜਾਮ ’ਚ ਐਬੂਲੈਂਸ ਤੱਕ ਫਸੀ ਹੋਈ ਦਿਖਾਈ ਦਿੱਤੀ।
ਮਾਂ ਨੇ ਦਿੱਤੀ ਗਵਾਹੀ... ''ਖ਼ੂਨ ਨਾਲ ਭਰੇ ਸਨ ਪੁੱਤਰ ਦੇ ਹੱਥ'', ਪਿਤਾ ਦੇ ਕਾਤਲ ਨੂੰ ਮਿਲੀ ਉਮਰਕੈਦ
NEXT STORY